World >> The Tribune


ਹੰਗਰੀ ਵਿੱਚ ਵਾਹਨ ਰੇਲਗੱਡੀ ਨਾਲ ਟਕਰਾਇਆ, ਪੰਜ ਹਲਾਕ


Link [2022-04-06 06:34:36]



ਬੁਡਾਪੈਸਟ, 5 ਅਪਰੈਲ

ਹੰਗਰੀ ਦੇ ਦੱਖਣ ਵਿੱਚ ਅੱਜ ਸਵੇਰੇ ਵਾਹਨ ਨੂੰ ਟੱਕਰ ਮਾਰਨ ਮਗਰੋਂ ਇੱਕ ਰੇਲਗੱਡੀ ਪੱਟੜੀ ਤੋਂ ਉਤਰ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮਾਈਂਡਜੈਂਟ ਸ਼ਹਿਰ ਵਿੱਚ ਸਵੇਰੇ ਸੱਤ ਵਜੇ ਤੋਂ ਠੀਕ ਪਹਿਲਾਂ ਵਾਪਰੀ। ਪੁਲੀਸ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਲਿਜਾ ਰਿਹਾ ਇੱਕ ਟਰੱਕ ਪਟੜੀ 'ਤੇ ਚੜ੍ਹ ਗਿਆ ਅਤੇ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ। ਇਸ ਤੋਂ ਬਾਅਦ ਰੇਲਗੱਡੀ ਪੱਟੜੀ ਤੋਂ ਉਤਰ ਗਈ। ਹੰਗਰੀ ਦੀ ਸਰਕਾਰੀ ਖ਼ਬਰ ਏਜੰਸੀ ਐੱਮਟੀਆਈ ਮੁਤਾਬਕ, ਹਾਦਸੇ ਦੌਰਾਨ ਟਰੱਕ ਵਿੱਚ ਸੱਤ ਜਣੇ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਏਪੀ



Most Read

2024-09-20 15:54:38