Breaking News >> News >> The Tribune


ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਆਗੂਆਂ ਨੂੰ ਫਿਰਕੂ ਬਿਆਨਾਂ ਤੋਂ ਬਚਣ ਲਈ ਕਿਹਾ


Link [2022-04-06 04:56:20]



ਮੁੰਬਈ, 5 ਅਪਰੈਲ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਅੱਜ ਕਿਹਾ ਕਿ ਕਿਸੇ ਨੂੰ ਵੀ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਸ ਨਾਲ ਫਿਰਕੂ ਮਾਹੌਲ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਪੁਲੀਸ ਹਾਲਾਤ ਦੀ ਸਖਤੀ ਨਾਲ ਨਿਗਰਾਨੀ ਕਰ ਰਹੀ ਹੈ। ਪਾਟਿਲ ਤੋਂ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐੱਨਐੱਨਐੱਸ) ਮੁਖੀ ਰਾਜ ਠਾਕਰੇ ਵੱਲੋਂ ਹਾਲ ਹੀ 'ਚ ਮਸਜਿਦਾਂ 'ਚ ਲੱਗੇ ਲਾਊਡ ਸਪੀਕਰ ਬੰਦ ਕਰਨ ਸਬੰਧੀ ਦਿੱਤੇ ਗਏ ਬਿਆਨ ਬਾਰੇ ਸਵਾਲ ਪੁੱਛਿਆ ਗਿਆ ਸੀ। ਪਾਟਿਲ ਨੇ ਪੱਤਰਕਾਰਾਂ ਨੂੰ ਕਿਹਾ, 'ਗ੍ਰਹਿ ਵਿਭਾਗ ਦਾ ਵਿਚਾਰ ਹੈ ਕਿ ਕਿਸੇ ਨੂੰ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਭਾਈਚਾਰਿਆਂ ਵਿਚਾਲੇ ਵੰਡੀਆਂ ਪੈਣ।' -ਪੀਟੀਆਈ



Most Read

2024-09-21 10:33:42