Breaking News >> News >> The Tribune


ਹਾਈ ਕੋਰਟ ਨੇ ਸਲਮਾਨ ਖ਼ਾਨ ਖ਼ਿਲਾਫ਼ ਸੰਮਨ ’ਤੇ ਲਾਈ ਰੋਕ


Link [2022-04-06 04:56:20]



ਮੁੰਬਈ: ਇੱਕ ਪੱਤਰਕਾਰ ਨਾਲ 2019 'ਚ ਕਥਿਤ ਬਦਸਲੂਕੀ ਦੇ ਮਾਮਲੇ ਸਬੰਧੀ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ 'ਤੇ ਬੰਬੇ ਹਾਈ ਕੋਰਟ ਨੇ ਪੰਜ ਮਈ ਤੱਕ ਰੋਕ ਲਗਾ ਦਿੱਤੀ ਹੈ ਜਦਕਿ ਇੱਕ ਮੈਜਿਸਟਰੇਟ ਅਦਾਲਤ ਨੇ ਉਨ੍ਹਾਂ ਨੂੰ ਇਸੇ ਮਾਮਲੇ 'ਚ ਨੌਂ ਮਈ ਤੱਕ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਮੁੰਬਈ ਦੀ ਹੇਠਲੀ ਅਦਾਲਤ ਨੇ ਇਸ ਮਾਮਲੇ 'ਚ ਪਿਛਲੇ ਮਹੀਨੇ ਅਦਾਕਾਰ ਅਤੇ ਉਸ ਦੇ ਅੰਗ-ਰੱਖਿਅਕ ਨਵਾਜ਼ ਸ਼ੇਖ ਨੂੰ ਸੰਮਨ ਜਾਰੀ ਕਰਦਿਆਂ 5 ਅਪਰੈਲ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਸਲਮਾਨ ਦੇ ਵਕੀਲਾਂ ਨੇ ਅੱਜ ਮੈਜਿਸਟਰੇਟ ਦੀ ਅਦਾਲਤ 'ਚ ਇੱਕ ਅਰਜ਼ੀ ਦਾਖਲ ਕਰਕੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ। ਮੈਜਿਸਟਰੇਟ ਅਦਾਲਤ ਨੇ ਸਲਮਾਨ ਨੂੰ ਛੋਟ ਦਿੰਦਿਆਂ ਕੇਸ ਨੌਂ ਮਈ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ। ਅਦਾਕਾਰ ਨੇ ਅੰਤਰਿਮ ਰਾਹਤ ਦੇਣ ਦੀ ਅਪੀਲ ਕੀਤੀ ਸੀ। -ਪੀਟੀਆਈ



Most Read

2024-09-21 10:43:41