Breaking News >> News >> The Tribune


ਪੈਗਾਸਸ ਬਾਰੇ ਬੋਲਣ ’ਤੇ ਆਂਧਰਾ ਦੇ ਆਈਪੀਐੱਸ ਅਫਸਰ ਨੂੰ ਨੋਟਿਸ


Link [2022-04-05 23:15:33]



ਅਮਰਾਵਤੀ, 5 ਅਪਰੈਲ

ਆਂਧਰਾ ਪ੍ਰਦੇਸ਼ ਸਰਕਾਰ ਨੇ ਪੈਗਾਸਸ ਵਿਵਾਦ ਬਾਰੇ ਮੀਡੀਆ ਨਾਲ ਗੱਲਬਾਤ ਕਰਨ 'ਤੇ ਖੁਫ਼ੀਆ ਵਿਭਾਗ ਦੇ ਸਾਬਕਾ ਮੁਖੀ ਤੇ ਮੁਅੱਤਲ ਆਈਪੀਐੱਸ ਅਫਸਰ ਏਬੀ ਵੈਂਕਟੇਸ਼ਵਰ ਰਾਓ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈੈ। ਮੁੱਖ ਸਕੱਤਰ ਸਮੀਰ ਸ਼ਰਮਾ ਨੇ ਵੈਂਕਟੇਸ਼ਵਰ ਰਾਓ ਵੱਲੋਂ 21 ਮਾਰਚ ਨੂੰ ਪ੍ਰੈੱਸ ਕਾਨਫਰੰਸ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਨੋਟਿਸ ਅਨੁਸਾਰ ਆਈਪੀਐੱਸ ਅਫਸਰ ਨੇ ਭਾਰਤੀ ਸਿਵਲ ਸੇਵਾਵਾਂ ਨਿਮਯਾਂ ਦੇ ਨਿਯਮ ਨੰਬਰ 6 ਦੀ ਉਲੰਘਣਾ ਕੀਤੀ ਹੈ। ਇਸ ਅਫ਼ਸਰ ਨੇ ਰਾਜ ਸਰਕਾਰ ਤੋਂ ਪ੍ਰਵਾਨਗੀ ਲਏ ਬਿਨਾਂ ਪ੍ਰੈੱਸ ਕਾਨਫਰੰਸ ਕੀਤੀ ਹੈ। ਨੋਟਿਸ ਅਨੁਸਾਰ ਜੇਕਰ ਆਈਪੀਐੱਸ ਅਫਸਰ ਇੱਕ ਹਫ਼ਤੇ ਅੰਦਰ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ 'ਚ ਅਸਮਰੱਥ ਰਿਹਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਆਈਏਐੱਨਐੱਸ



Most Read

2024-09-21 10:25:59