Breaking News >> News >> The Tribune


ਭਾਰਤ ਵੱਲੋਂ ਹਰਸ਼ ਜੈਨ ਯੂਕਰੇਨ ਵਿੱਚ ਰਾਜਦੂਤ ਨਿਯੁਕਤ


Link [2022-04-05 23:15:33]



ਨਵੀਂ ਦਿੱਲੀ, 5 ਅਪਰੈਲ

ਕੂਟਨੀਤਕ ਹਰਸ਼ ਕੁਮਾਰ ਜੈਨ ਯੂਕਰੇਨ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਅਹੁਦਾ ਸੰਭਾਲਣਗੇ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਅੱਜ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨੇ ਜੈਨ ਦਾ ਸਵਾਗਤ ਕਰਦਿਆਂ ਉਪ ਰਾਜਦੂਤ (ਚਾਰਜ ਡੀ ਅਫੇਅਰਜ਼) ਅੰਬਰੀਸ਼ ਵੇਮੁਰੀ ਦੀ ਇੱਕ ਤਸਵੀਰ ਟਵੀਟ ਕੀਤੀ ਜੋ 'ਯੂਕਰੇਨ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਅਹੁਦਾ ਸੰਭਾਲਣ ਲਈ ਅੱਜ (ਮੰਗਲਵਾਰ) ਵਾਰਸਾ ਪਹੁੰਚੇ।' ਰੂਸ-ਯੂਕਰੇਨ ਯੁੱਧ ਦੌਰਾਨ ਫਿਲਹਾਲ ਪੋਲੈਂਡ ਦੇ ਵਾਰਸਾ ਤੋਂ ਕੰਮ ਚਲਾਇਆ ਜਾ ਰਿਹਾ ਹੈ। ਜੈਨ ਤੋਂ ਪਹਿਲਾਂ ਪਾਰਥ ਸਤਪਤੀ ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਸਨ। -ਪੀਟੀਆਈ



Most Read

2024-09-21 10:57:15