Sport >> The Tribune


ਬੈਡਮਿੰਟਨ: ਸਿੰਧੂ ਤੇ ਸੇਨ ਕਰਨਗੇ ਭਾਰਤ ਦੀ ਅਗਵਾਈ


Link [2022-04-05 09:35:09]



ਸੁਨਚਿਓਨ (ਕੋਰੀਆ): ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਅਤੇ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਦਸਤੇ ਦੀ ਅਗਵਾਈ ਕਰਨਗੇ। ਜਰਮਨ ਓਪਨ ਅਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਸੇਨ ਵਧੀਆ ਫਾਰਮ ਵਿੱਚ ਚਲ ਰਿਹਾ ਹੈ। ਉਹ ਆਪਣੇ ਪਹਿਲੇ ਮੈਚ ਵਿੱਚ ਚੀਨ ਦੇ ਵਿਸ਼ਵ ਦੇ 25ਵੇਂ ਨੰਬਰ ਦੇ ਖਿਡਾਰੀ ਲੂ ਗੁਆਂਗ ਜੂ ਨਾਲ ਭਿੜੇਗਾ। ਸੇਨ ਲਈ ਇਹ ਖਿਤਾਬ ਜਿੱਤਣਾ ਅਸਾਨ ਨਹੀਂ ਹੋਵੇਗਾ। ਉਸ ਦੇ ਪੁਰਸ਼ ਸਿੰਗਲਜ਼ ਵਰਗ ਵਿੱਚ ਕਈ ਨਾਮੀ ਖਿਡਾਰੀ ਸ਼ਾਮਲ ਹਨ। ਉਧਰ, ਇਸ ਵਰ੍ਹੇ ਸਈਅਦ ਮੋਦੀ ਇੰਟਰਨੈਸ਼ਨਲ ਅਤੇ ਸਵਿਸ ਓਪਨ ਦੇ ਰੂਪ ਵਿੱਚ ਦੋ ਖਿਤਾਬ ਜਿੱਤਣ ਵਾਲੀ ਸਿੰਧੂ ਅਮਰੀਕਾ ਦੀ ਲਾਰੇਨ ਲੈਮ ਨਾਲ ਆਪਣਾ ਪਹਿਲਾ ਮੈਚ ਖੇਡੇਗੀ। ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਜਾਪਾਨ ਦੀ ਆਸੁਕਾ ਤਾਕਾਸ਼ਾਹੀ ਨਾਲ ਭਿੜੇਗੀ। ਸਵਿਸ ਓਪਨ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਐੱਚਐੱਸ ਪ੍ਰਣਾਏ ਪੁਰਸ਼ ਸਿੰਗਲਜ਼ ਵਰਗ ਵਿੱਚ ਮਲੇਸ਼ੀਆ ਦੇ ਚੀਮ ਜੂਨ ਵੇਈ ਖ਼ਿਲਾਫ ਖੇਡੇਗਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਪਹਿਲੇ ਦੌਰ ਵਿਚ ਮਲੇਸ਼ੀਆ ਦੇ ਲੇਇਊ ਡੈਰੇਨ ਨਾਲ ਭਿੜੇਗਾ। -ਪੀਟੀਆਈ



Most Read

2024-09-20 05:30:59