World >> The Tribune


ਜਨਰਲ ਨਰਵਾਣੇ ਨੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ


Link [2022-04-05 09:13:40]



ਸਿੰਗਾਪੁਰ, 4 ਅਪਰੈਲ

ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਅੱਜ ਇੱਥੇ ਸਥਿਤ ਕਰਾਂਜੀ ਜੰਗੀ ਯਾਦਗਾਰ ਦਾ ਦੌਰਾ ਕੀਤਾ ਤੇ ਦੂਜੇ ਵਿਸ਼ਵ ਯੁੱਧ ਵਿੱਚ ਆਪਣਾ ਫਰਜ਼ ਨਿਭਾਉਂਦਿਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਦੂਜੇ ਵਿਸ਼ਵ ਯੁੱਧ ਦੌਰਾਨ ਸਿੰਗਾਪੁਰ ਤੇ ਮਲਾਇਆ ਨੂੰ ਜਾਪਾਨੀ ਕਬਜ਼ੇ ਤੋਂ ਬਚਾਉਣ ਲਈ ਭਾਰਤ, ਇੰਗਲੈਂਡ, ਆਸਟਰੇਲੀਆ, ਕੈਨੇਡਾ, ਸ੍ਰੀਲੰਕਾ, ਮਲਾਇਆ, ਨੀਦਰਲੈਂਡ ਤੇ ਨਿਊਜ਼ੀਲੈਂਡ ਦੇ ਪੁਰਸਾਂ ਤੇ ਔਰਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ, ਜਿਨ੍ਹਾਂ ਦੀ ਯਾਦ 'ਚ ਜੰਗੀ ਯਾਦਗਾਰ 'ਚ ਯੁੱਧ ਸਮੇਂ ਦੀਆਂ ਕਬਰਾਂ, ਯਾਦਗਾਰੀ ਕੰਧਾਂ, ਸਰਕਾਰੀ ਸ਼ਮਸ਼ਾਨਘਾਟ ਤੇ ਫ਼ੌਜ ਨਾਲ ਸਬੰਧਤ ਕਬਰਾਂ ਹਨ। ਮਲਾਇਆ ਨੇ ਮਲੇਸ਼ੀਆ ਬਣਨ ਲਈ ਉੱਤਰੀ ਬੌਰਨਿਊ, ਸਾਰਾਵਾਕ ਤੇ ਸਿੰਗਾਪੁਰ ਨਾਲ ਸਾਲ 1963 ਵਿੱਚ ਹੱਥ ਮਿਲਾਇਆ ਸੀ। ਸਾਲ 1965 ਵਿੱਚ ਸਿੰਗਾਪੁਰ ਫੈੱਡਰੇਸ਼ਨ ਤੋਂ ਵੱਖਰਾ ਹੋ ਗਿਆ ਸੀ। ਜਨਰਲ ਨਰਵਾਣੇ ਸਿੰਗਾਪੁਰ ਦੇ ਤਿੰਨ ਦਿਨਾ ਦੌਰੇ 'ਤੇ ਗਏ ਹਨ, ਜਿੱਥੇ ਉਹ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਵਿਚਾਲੇ ਸਹਿਯੋਗ ਮਜ਼ਬੂਤ ਕਰਨ ਲਈ ਢੰਗ ਲੱਭਣਗੇ। -ਪੀਟੀਆਈ



Most Read

2024-09-20 15:43:03