Breaking News >> News >> The Tribune


ਕਰੋਨਾ ਮਰੀਜ਼ਾਂ ਦੀ ਗਿਣਤੀ ਹਜ਼ਾਰ ਨਾਲੋਂ ਘਟੀ


Link [2022-04-05 07:54:45]



ਨਵੀਂ ਦਿੱਲੀ: ਭਾਰਤ ਵਿੱਚ 715 ਦਿਨਾਂ ਦੌਰਾਨ ਪਹਿਲੀ ਵਾਰ ਇੱਕ ਦਿਨ ਵਿੱਚ ਕਰੋਨਾ ਦੇ ਹਜ਼ਾਰ ਨਾਲੋਂ ਘੱਟ ਕੇਸ ਦਰਜ ਕੀਤੇ ਗਏ ਹਨ। ਕਰੋਨਾ ਦੇ ਮਰੀਜ਼ਾਂ ਦੀ ਕੁੱਲ ਸੰਖਿਆ 4, 30,29, 044 ਪਹੁੰਚ ਗਈ ਹੈ ਜਦੋਂਕਿ ਇਲਾਜ ਅਧੀਨ ਮਰੀਜ਼ਾਂ ਦਾ ਅੰਕੜਾ 13, 000 ਨਾਲੋਂ ਵੀ ਹੇਠਾਂ ਹੈ। ਇਹ ਵੇਰਵੇ ਕੇਂਦਰੀ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹਨ। ਜ਼ੇਰੇ ਇਲਾਜ ਮਰੀਜ਼ਾਂ ਦੀ ਸੰਖਿਆ 714 ਦਿਨਾਂ ਵਿੱਚ ਇਹ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ 13 ਮਰੀਜ਼ਾਂ ਮੌਤ ਹੋਣ ਨਾਲ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,21,358 ਹੋ ਗਈ ਹੈ। -ਪੀਟੀਆਈ



Most Read

2024-09-21 12:59:59