Breaking News >> News >> The Tribune


ਗੁਜਰਾਤ ਵਿੱਚ ਦਸ ਹਜ਼ਾਰ ਡਾਕਟਰਾਂ ਵੱਲੋੋਂ ਹੜਤਾਲ


Link [2022-04-05 07:54:45]



ਅਹਿਮਦਾਬਾਦ, 4 ਅਪਰੈਲ

ਗੁਜਰਾਤ ਵਿੱਚ 10,000 ਸਰਕਾਰੀ ਡਾਕਟਰਾਂ ਨੇ ਪੱਕੇ ਕਰਨ ਸਮੇਤ ਆਪਣੀਆਂ ਹੋਰਨਾਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ। ਇਸ ਕਾਰਨ ਸਰਕਾਰੀ ਹਸਪਤਾਲਾਂ ਅਤੇ ਪੀਐੱਚਸੀ ਵਿੱਚ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ। ਹੜਤਾਲ ਕਾਰਨ ਪਹਿਲੇ ਦਿਨ, ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਰਾਜ ਦੇ ਸਿਹਤ ਵਿਭਾਗ ਦੇ ਜੀਐੱਮਈਆਰਐਸ (ਗੁਜਰਾਤ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ) ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਮਰੀਜ਼ਾਂ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ। ਗੁਜਰਾਤ ਮੈਡੀਕਲ ਟੀਚਰਜ਼ ਐਸੋਸੀਏਸ਼ਨ (ਜੀਐੱਮਟੀਏ) ਦੇ ਪ੍ਰਧਾਨ ਡਾਕਟਰ ਰਜਨੀਸ਼ ਪਟੇਲ ਨੇ ਕਿਹਾ ਕਿ ਜੀਐੱਮਟੀਏ ਗੁਜਰਾਤ ਸਰਕਾਰ ਦੇ ਡਾਕਟਰਾਂ ਦੇ ਫੋਰਮ ਦੇ ਇੱਕ ਹਿੱਸੇ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਹੜਤਾਲੀ ਡਾਕਟਰ ਸੱਤਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਐਡਹਾਕ ਸੇਵਾਵਾਂ, ਵਿਭਾਗੀ ਤਰੱਕੀਆਂ ਅਤੇ ਨਾਨ-ਪ੍ਰੈਕਟਿਸਿੰਗ ਭੱਤੇ (ਐੱਨਪੀਏ) ਨੂੰ ਜਾਰੀ ਰੱਖਣ ਅਤੇ ਪੱਕੇ ਕਰਨ ਦੀ ਮੰਗ ਕਰ ਰਹੇ ਹਨ। ਸ੍ਰੀ ਪਟੇਲ ਨੇ ਕਿਹਾ ਕਿ ਉਹ ਠੇਕੇ 'ਤੇ ਹੋ ਰਹੀ ਭਰਤੀ ਦੇ ਵੀ ਖ਼ਿਲਾਫ਼ ਹਨ। ਜੀਐੱਮਟੀਏ ਦੇ ਇੱਕ ਹੋਰ ਮੈਂਬਰ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਰੀਆਂ ਮੰਗਾਂ 31 ਮਾਰਚ, 2022 ਤੱਕ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਅਜਿਹਾ ਨਹੀਂ ਹੋਇਆ। -ਪੀਟੀਆਈ



Most Read

2024-09-21 12:40:18