Breaking News >> News >> The Tribune


ਸੱਜੇ ਪੱਖੀ ਜਥੇਬੰਦੀਆਂ ਨੇ ਮਸਜਿਦਾਂ ’ਚ ਲਾਊਡ ਸਪੀਕਰਾਂ ’ਤੇ ਪਾਬੰਦੀ ਮੰਗੀ


Link [2022-04-05 07:54:45]



ਬੰਗਲੁਰੂ (ਕਰਨਾਟਕ), 4 ਅਪਰੈਲ

ਹਲਾਲ ਵਿਰੋਧੀ ਮੁਹਿੰਮ ਮਗਰੋਂ ਹੁਣ ਬਜਰੰਗ ਦਲ ਤੇ ਸ੍ਰੀਰਾਮ ਸੈਨਾ ਦੀ ਅਗਵਾਈ ਵਾਲੀਆਂ ਸੱਜੇ ਪੱਖੀ ਜਥੇਬੰਦੀਆਂ ਨੇ ਹੁਣ ਮਸਜਿਦਾਂ ਵਿੱਚ ਲਾਊਡ ਸਪੀਕਰਾਂ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਦਾ ਸਮਰਥਨ ਕਰਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਮਸਜਿਦਾਂ ਵਿੱਚ ਲਾਊਡ ਸਪੀਕਰਾਂ ਰਾਹੀਂ ਆਜ਼ਾਨ ਦੀ ਆਵਾਜ਼ ਸੁਣਾਈ ਦੇਣ 'ਤੇ ਰੋਸ ਵਜੋਂ ਸਵੇਰੇ 5 ਵਜੇ ਭਜਨ ਵਜਾਉਣਗੇ। ਰਾਜ ਠਾਕਰੇ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਮਸਜਿਦਾਂ ਦੇ ਲਾਊਡ ਸਪੀਕਰ ਬੰਦ ਹੋਣੇ ਚਾਹੀਦੇ ਹਨ। ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਗੁੜੀ ਪੜਵਾ ਰੈਲੀ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਸੀ,'ਮਸਜਿਦਾਂ ਵਿੱਚ ਲਾਊਡ ਸਪੀਕਰ ਇੰਨੀ ਉੱਚੀ ਆਵਾਜ਼ ਵਿੱਚ ਕਿਉਂ ਵਜਾਏ ਜਾਂਦੇ ਹਨ? ਜੇਕਰ ਇਨ੍ਹਾਂ ਨੂੰ ਰੋਕਿਆ ਨਾ ਗਿਆ ਤਾਂ ਮਸਜਿਦਾਂ ਦੇ ਬਾਹਰ ਇਸ ਤੋਂ ਵੱਧ ਉੱਚੀ ਆਵਾਜ਼ ਵਿੱਚ ਹਨੂਮਾਨ ਚਾਲੀਸਾ ਵਜਾਇਆ ਜਾਵੇਗਾ। ਇੱਕ ਵੀਡੀਓ ਸੁਨੇਹੇ 'ਚ ਸ੍ਰੀਰਾਮ ਸੈਨਾ ਦੇ ਕਨਵੀਨਰ ਪ੍ਰਮੋਦ ਮੁਥਾਲਿਕ ਨੇ ਕਿਹਾ ਕਿ ਹਿੰਦੂ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਸਜਿਦਾਂ ਵਿੱਚ ਲਾਊਡ ਸਪੀਕਰਾਂ 'ਤੇ ਪਾਬੰਦੀ ਲਾਈ ਜਾਵੇ ਤੇ ਸੁਪਰੀਮ ਕੋਰਟ ਦੇ ਆਵਾਜ਼ ਪ੍ਰਦੂਸ਼ਣ 'ਤੇ ਕਾਬੂ ਪਾਉਣ ਸਬੰਧੀ ਜਾਰੀ ਹੁਕਮ ਲਾਗੂ ਕੀਤੇ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਕੋਲ ਕਈ ਵਾਰ ਅਪੀਲ ਕੀਤੀ ਸੀ ਪਰ ਕਿਸੇ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। -ਪੀਟੀਆਈ

ਇਸਲਾਮ ਤੋਂ ਬਾਹਰੀ ਵਿਅਕਤੀ ਲਈ 'ਹਲਾਲ' ਮਾਸ ਨਹੀਂ: ਲੱਕੀ ਅਲੀ

ਮੁੰਬਈ: ਕੁਝ ਸੱਜੇ ਪੱਖੀ ਜਥੇਬੰਦੀਆਂ ਵੱਲੋਂ ਹਲਾਲ ਮੀਟ ਦਾ ਬਾਈਕਾਟ ਕਰਨ ਦੇ ਦਿੱਤੇ ਸੱਦੇ ਦਰਮਿਆਨ ਗਾਇਕ ਲੱਕੀ ਅਲੀ ਨੇ ਅੱਜ ਫੇਸਬੁੱਕ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਹਲਾਲ ਸ਼ਬਦ ਦਾ ਅਰਥ ਦੱਸਿਆ। ਉਨ੍ਹਾਂ ਦੀ ਇਹ ਟਿੱਪਣੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੀ ਟੀ ਰਵੀ ਵੱਲੋਂ 'ਹਲਾਲ' ਦੀ ਤੁਲਨਾ 'ਆਰਥਿਕ ਜਹਾਦ' ਨਾਲ ਕੀਤੇ ਜਾਣ ਦੇ ਕੁਝ ਦਿਨਾਂ ਮਗਰੋਂ ਆਈ ਹੈ। ਉਨ੍ਹਾਂ ਕਿਹਾ ਕਿ 'ਹਲਾਲ' ਦੀ ਧਾਰਨਾ ਸਿਰਫ਼ ਇਸਲਾਮ ਧਰਮ ਮੰਨਣ ਵਾਲਿਆਂ 'ਤੇ ਲਾਗੂ ਹੁੰਦੀ ਹੈ। -ਪੀਟੀਆਈ



Most Read

2024-09-21 12:54:09