Breaking News >> News >> The Tribune


ਚਾਰਾ ਘੁਟਾਲਾ: ਸੀਬੀਆਈ ਦੀ ਅਪੀਲ ’ਤੇ ਲਾਲੂ ਨੂੰ ਨੋਟਿਸ


Link [2022-04-05 07:54:45]



ਨਵੀਂ ਦਿੱਲੀ: ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਹੁ-ਕਰੋੜੀ ਚਾਰਾ ਘੁਟਾਲੇ ਵਿਚ ਮਿਲੀ ਜ਼ਮਾਨਤ ਖ਼ਿਲਾਫ਼ ਸੀਬੀਆਈ ਵੱਲੋਂ ਦਾਇਰ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਸਿਖ਼ਰਲੀ ਅਦਾਲਤ ਨੇ ਝਾਰਖੰਡ ਹਾਈ ਕੋਰਟ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੀ ਅਰਜ਼ੀ 'ਤੇ ਸੁਣਵਾਈ ਲਈ ਸਹਿਮਤੀ ਦਿੰਦਿਆਂ ਲਾਲੂ ਨੂੰ ਨੋਟਿਸ ਜਾਰੀ ਕੀਤੇ ਹਨ। ਜਸਟਿਸ ਐਲ. ਨਾਗੇਸ਼ਵਰ ਰਾਓ ਤੇ ਬੀ.ਆਰ. ਗਵਈ ਦੇ ਬੈਂਚ ਨੇ ਨੋਟਿਸ ਜਾਰੀ ਕਰਦਿਆਂ ਆਰਜੇਡੀ ਪ੍ਰਧਾਨ ਤੋਂ ਜਵਾਬ ਮੰਗਿਆ। ਹਾਈ ਕੋਰਟ ਨੇ ਅਪਰੈਲ, 2021 ਤੇ ਅਕਤੂਬਰ, 2020 ਵਿਚ ਲਾਲੂ ਨੂੰ ਵੱਖ-ਵੱਖ ਕੇਸਾਂ 'ਚ ਜ਼ਮਾਨਤ ਦਿੱਤੀ ਸੀ। ਇਹ ਜ਼ਮਾਨਤਾਂ ਦੁਮਕਾ ਤੇ ਚਾਇਬਾਸਾ ਨਾਲ ਸਬੰਧਤ ਕੇਸਾਂ ਵਿਚ ਮਿਲੀਆਂ ਸਨ। ਇਸ ਤੋਂ ਬਾਅਦ ਲਾਲੂ ਜੇਲ੍ਹ ਵਿਚੋਂ ਰਿਹਾਅ ਹੋ ਗਏ ਸਨ। ਦੁਮਕਾ ਕੇਸ ਵਿਚ ਲਾਲੂ ਨੂੰ ਹਾਲਾਂਕਿ 2018 ਵਿਚ 14 ਸਾਲ ਦੇ ਕੈਦ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਲਾਲੂ ਜਦ ਅਣਵੰਡੇ ਬਿਹਾਰ ਦੇ ਮੁੱਖ ਮੰਤਰੀ ਸਨ ਤਾਂ ਸੂਬੇ ਦੇ ਪਸ਼ੂ ਪਾਲਣ ਵਿਭਾਗ ਵਿਚ 950 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀ। -ਪੀਟੀਆਈ



Most Read

2024-09-21 13:00:59