Sport >> The Tribune


ਭਾਰਤ ਦੀ ਮੀਨਾਕਸ਼ੀ ਥਾਈਲੈਂਡ ਓਪਨ ਬਾਕਸਿੰਗ ਤੋਂ ਬਾਹਰ


Link [2022-04-04 10:14:14]



ਨਵੀਂ ਦਿੱਲੀ: ਭਾਰਤ ਦੀ ਮੀਨਾਕਸ਼ੀ ਅੱਜ ਫੁਕੇਤ 'ਚ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ 'ਚ ਸਥਾਨਕ ਮੁੱਕੇਬਾਜ਼ ਜੁਤਾਮਸ ਜਿਟਪੌਂਗ ਤੋਂ ਹਾਰਨ ਮਗਰੋਂ ਥਾਈਲੈਂਡ ਓਪਨ ਤੋਂ ਬਾਹਰ ਹੋ ਗਈ। ਇਸ ਕਰੀਬੀ ਮੁਕਾਬਲੇ 'ਚ ਮੀਨਾਕਸ਼ੀ ਨੂੰ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲੇ ਗੇੜ 'ਚ ਦੋਵਾਂ ਮੁੱਕੇਬਾਜ਼ਾਂ ਨੇ ਦੂਰ ਤੋਂ ਖੇਡਣਾ ਹੀ ਬਿਹਤਰ ਸਮਝਿਆ ਜਦਕਿ ਤੀਜੇ ਗੇੜ 'ਚ ਦੋਵਾਂ ਨੇ ਕਈ ਪੰਚ ਲਗਾਏ। ਆਖਰੀ ਦੌਰ 'ਚ ਦੋਵਾਂ ਵਿਚਾਲੇ ਕਾਫੀ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਮੁਕਾਬਲੇ ਵਿੱਚ ਭਲਕੇ ਪੰਜ ਮਹਿਲਾਵਾਂ ਸਮੇਤ ਛੇ ਭਾਰਤੀ ਮੁੱਕੇਬਾਜ਼ ਚੁਣੌਤੀ ਪੇਸ਼ ਕਰਨਗੇ। ਮਹਿਲਾਵਾਂ ਦੇ ਵਰਗ 'ਚ ਮੋਨਿਕਾ (48 ਕਿਲੋਗ੍ਰਾਮ), ਰੇਣੂ (54 ਕਿਲੋਗ੍ਰਾਮ), ਮਨੀਸ਼ਾ (57 ਕਿਲੋਗ੍ਰਾਮ), ਮੋਨੀਕਾ (63 ਕਿਲੋਗ੍ਰਾਮ) ਅਤੇ ਭਾਗਿਆਵਤੀ ਕਾਚਾਰੀ (75 ਕਿਲੋਗ੍ਰਾਮ) ਰਿੰਗ 'ਚ ਉੱਤਰਨਗੀਆਂ। -ਪੀਟੀਆਈ



Most Read

2024-09-20 05:44:57