Sport >> The Tribune


ਆਸਟਰੇਲੀਆ ਨੇ ਸੱਤਵੀਂ ਵਾਰ ਜਿੱਤਿਆ ਮਹਿਲਾ ਕ੍ਰਿਕਟ ਵਿਸ਼ਵ ਕੱਪ


Link [2022-04-04 10:14:14]



ਕ੍ਰਾਈਸਟਚਰਚ, 3 ਅਪਰੈਲ

ਬਿਹਤਰੀਨ ਫਾਰਮ 'ਚ ਚੱਲ ਰਹੀ ਐਲਿਸਾ ਹੀਲੀ ਦੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਆਸਟਰੇਲੀਆ ਨੇ ਅੱਜ ਇੱਥੇ ਫਾਈਨਲ 'ਚ ਆਪਣੇ ਪੁਰਾਣੇ ਵਿਰੋਧੀ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਰਿਕਾਰਡ ਸੱਤਵੀਂ ਵਾਰ ਆਈਸੀਸੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ । ਹੀਲੀ ਨੇ 41 ਦੌੜਾਂ 'ਤੇ ਮਿਲੇ ਜੀਵਨਦਾਨ ਦਾ ਫਾਇਦਾ ਚੁੱਕਦਿਆਂ 138 ਗੇਂਦਾਂ 'ਚ 26 ਚੌਕਿਆਂ ਦੀ ਮਦਦ ਨਾਲ 170 ਦੌੜਾਂ ਬਣਾਈਆਂ। ਉਸ ਨੇ ਸਲਾਮੀ ਜੋੜੀਦਾਰ ਰੈਸ਼ੇਲ ਹੇਨਸ (93 ਗੇਂਦਾਂ 'ਚ 68 ਦੌੜਾਂ) ਨਾਲ ਪਹਿਲੀ ਵਿਕਟ ਲਈ 160 ਅਤੇ ਬੈੱਥ ਮੂਨੀ (47 ਗੇਂਦਾਂ 'ਚ 62 ਦੌੜਾਂ) ਨਾਲ ਦੂਜੀ ਵਿਕਟ ਲਈ 156 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਦੀ ਬਦੌਲਤ ਆਸਟਰੇਲੀਆ ਨੇ ਪੰਜ ਵਿਕਟਾਂ ਗੁਆ ਕੇ 356 ਦੌੜਾਂ ਦਾ ਵੱਡਾ ਸਕੋਰ ਬਣਾਇਆ। ਸਾਬਕਾ ਚੈਂਪੀਅਨ ਇੰਗਲੈਂਡ ਵੱਲੋਂ ਨੈਟਾਲੀ ਸਾਈਵਰ ਨੇ 121 ਗੇਂਦਾਂ 'ਚ 15 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 148 ਦੌੜਾਂ ਦੀ ਪਾਰੀ ਖੇਡੀ ਪਰ ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗੀ ਪਾਰੀ ਨਾ ਖੇਡ ਸਕਿਆ ਤੇ ਇੰਗਲੈਂਡ ਦੀ ਸਾਰੀ ਟੀਮ 43.4 ਓਵਰਾਂ 'ਚ 285 ਦੌੜਾਂ ਬਣਾ ਕੇ ਆਊਟ ਹੋ ਗਈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਆਸਟਰੇਲੀਆ ਦੀ ਵਿਕਟ ਕੀਪਰ/ਬੱਲੇਬਾਜ਼ ਐਲਿਸਾ ਹੀਲੀ ਨੂੰ ਵਿਸ਼ਵ ਕੱਪ ਦੇ ਫਾਈਨਲ ਮਗਰੋਂ ਟੂਰਨਾਮੈਂਟ ਦੀ ਸਰਵੋਤਮ ਖਿਡਾਰੀ ਚੁਣਿਆ ਹੈ। ਹੀਲੀ ਨੇ ਨਿਊਜ਼ੀਲੈਂਡ 'ਚ ਖੇਡੇ ਗਏ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ 509 ਦੌੜਾਂ ਬਣਾਈਆਂ ਹਨ। ਉਸ ਨੇ ਸੈਮੀਫਾਈਨਲ ਤੇ ਫਾਈਨਲ 'ਚ ਸੈਂਕੜੇ ਵੀ ਜੜੇ ਹਨ। -ਪੀਟੀਆਈ



Most Read

2024-09-20 05:55:56