Breaking News >> News >> The Tribune


ਨਾਸਿਕ ਵਿੱਚ ਐਕਸਪ੍ਰੈੱਸ ਰੇਲ ਗੱਡੀ ਦੇ ਡੱਬੇ ਲੀਹੋਂ ਲੱਥੇ


Link [2022-04-04 09:13:19]



ਮੰਬਈ, 3 ਅਪਰੈਲ

ਨਾਸਿਕ ਨੇੜਲੇ ਲਹਾਵਿਤ ਤੇ ਦੇਵਲਾਲੀ ਸਟੇਸ਼ਨਾਂ ਵਿਚਾਲੇ ਅੱਜ ਬਾਅਦ ਦੁਪਹਿਰ ਲੋਕਮਾਨਯ ਤਿਲਕ ਟਰਮੀਨਸ-ਜਯਾਨਗਰ ਐਕਸਪ੍ਰੈੱਸ ਰੇਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਲੱਥ ਗਏ ਜਿਸ ਮਗਰੋਂ ਮੈਡੀਕਲ ਤੇ ਬਚਾਅ ਟੀਮਾਂ ਮੌਕੇ 'ਤੇ ਭੇਜੀਆਂ ਗਈਆਂ ਹਨ। ਕੇਂਦਰੀ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਾਅਦ ਦੁਪਹਿਰ 3.10 ਵਜੇ ਦੇ ਕਰੀਬ ਕੇਂਦਰੀ ਰੇਲਵੇ ਦੀ ਭੂਸਾਵਲ ਡਿਵੀਜ਼ਨ ਅਧੀਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਰਾਹਤ ਰੇਲ ਗੱਡੀ ਮਨਮਾੜ ਤੋਂ, ਇੱਕ ਮੈਡੀਕਲ ਸਾਮਾਨ ਵਾਲੀ ਰੇਲ ਗੱਲੀ ਭੂਸਾਵਲ ਤੋਂ ਅਤੇ ਇੱਕ ਮੈਡੀਕਲ ਵੈਨ ਇਗਤਪੁਰੀ ਤੋਂ ਮੌਕੇ 'ਤੇ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਮੁਸਾਫਰਾਂ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। -ਪੀਟੀਆਈ



Most Read

2024-09-21 12:34:50