Breaking News >> News >> The Tribune


ਕੈਪਟਨ ਖ਼ਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ


Link [2022-04-04 09:13:19]



ਸ੍ਰੀਨਗਰ, 3 ਅਪਰੈਲ

ਦੱਖਣੀ ਕਸ਼ਮੀਰ ਦੇ ਅਮਸ਼ੀਪੁਰਾ 'ਚ ਤਿੰਨ ਵਿਅਕਤੀਆਂ ਦੀ ਫਰਜ਼ੀ ਮੁਕਾਬਲੇ 'ਚ ਹੱਤਿਆ ਕਰਨ ਦੇ ਦੋਸ਼ ਹੇਠ ਥਲ ਸੈਨਾ ਦੇ ਕੈਪਟਨ ਭੂਪੇਂਦਰ ਸਿੰਘ ਖ਼ਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੋਰਟ ਆਫ਼ ਇਨਕੁਆਇਰੀ 'ਚ ਪਤਾ ਲੱਗਾ ਸੀ ਕਿ ਜਵਾਨਾਂ ਨੇ ਅਫ਼ਸਪਾ ਤਹਿਤ ਮਿਲੀਆਂ ਤਾਕਤਾਂ ਤੋਂ ਅਗਾਂਹ ਜਾਂਦਿਆਂ ਕਾਰਵਾਈ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਆਪਣੇ ਉਚੇਰੇ ਮਾਪਦੰਡਾਂ ਅਤੇ ਅਤਿਵਾਦ ਵਿਰੋਧੀ ਕਾਰਵਾਈਆਂ ਦੇ ਨੈਤਿਕ ਵਿਹਾਰ ਪ੍ਰਤੀ ਵਚਨਬੱਧਤਾ ਬਣਾਈ ਰਖਦਿਆਂ ਕੋਰਟ ਮਾਰਸ਼ਲ ਦੀ ਕਾਰਵਾਈ ਆਰੰਭੀ ਹੈ। ਜੰਮੂ ਖ਼ਿੱਤੇ ਦੇ ਰਾਜੌਰੀ ਜ਼ਿਲ੍ਹੇ ਦੇ ਤਿੰਨ ਵਿਅਕਤੀਆਂ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਨੂੰ 18 ਜੁਲਾਈ, 2020 'ਚ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ 'ਚ ਮਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ 'ਅਤਿਵਾਦੀ' ਗਰਦਾਨਿਆ ਗਿਆ ਸੀ। ਜਦੋਂ ਸੋਸ਼ਲ ਮੀਡੀਆ 'ਤੇ ਹੱਤਿਆਵਾਂ ਨੂੰ ਲੈ ਕੇ ਸ਼ੰਕੇ ਕੀਤੇ ਗਏ ਤਾਂ ਥਲ ਸੈਨਾ ਨੇ ਕੋਰਟ ਆਫ਼ ਇਨਕੁਆਇਰੀ ਕਾਇਮ ਕੀਤੀ ਸੀ। ਇਸ ਮਗਰੋਂ ਦਸੰਬਰ 2020 ਦੇ ਆਖਰੀ ਹਫ਼ਤੇ 'ਚ ਸਬੂਤਾਂ ਦਾ ਸਾਰ (ਸਮਰੀ ਆਫ਼ ਐਵੀਡੈਂਸ) ਰਿਕਾਰਡ ਕਰਨ ਦਾ ਕੰਮ ਪੂਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਫ਼ੌਜ ਨੇ ਕਿਹਾ ਸੀ ਕਿ ਸਬੂਤਾਂ ਦੇ ਸਾਰ ਨੂੰ ਰਿਕਾਰਡ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। -ਪੀਟੀਆਈ



Most Read

2024-09-21 13:01:12