Breaking News >> News >> The Tribune


ਭਾਜਪਾ ਦੀ ਬੋਲੀ ਬੋਲ ਰਹੇ ਨੇ ਰਾਜ ਠਾਕਰੇ: ਰਾਊਤ


Link [2022-04-04 09:13:19]



ਮੁੰਬਈ, 3 ਅਪਰੈਲ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਰਾਜ ਠਾਕਰੇ ਦੀ ਉਸ ਮੰਗ ਲਈ ਆਲੋਚਨਾ ਕੀਤੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮਸਜਿਦਾਂ ਦੇ ਸਪੀਕਰ ਬੰਦ ਕਰਵਾਏ ਜਾਣੇ ਚਾਹੀਦੇ ਹਨ। ਸੰਜੈ ਰਾਊਤ ਨੇ ਕਿਹਾ ਕਿ ਐੱਮਐੱਨਐੱਸ ਮੁਖੀ ਦਾ ਭਾਸ਼ਣ ਭਾਰਤੀ ਜਨਤਾ ਪਾਰਟੀ ਵੱਲੋਂ ਲਿਖਿਆ ਤੇ ਹਮਾਇਤ ਪ੍ਰਾਪਤ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਇੱਕ ਰੈਲੀ ਦੌਰਾਨ ਰਾਜ ਠਾਕਰੇ ਨੇ ਮੰਗ ਕੀਤੀ ਸੀ ਕਿ ਜੇਕਰ ਮਸਜਿਦਾਂ 'ਚ ਲੱਗੇ ਲਾਊਡ ਸਪੀਕਰਾਂ ਦੀ ਆਵਾਜ਼ ਬੰਦ ਨਹੀਂ ਕੀਤੀ ਜਾ ਸਕਦੀ ਤਾਂ ਮਸਜਿਦਾਂ ਦੇ ਬਾਹਰ ਸਪੀਕਰ ਲਗਾ ਕੇ ਉੱਚੀ ਆਵਾਜ਼ 'ਚ ਹਨੂੰਮਾਨ ਚਾਲੀਸਾ ਚਲਾਈ ਜਾਵੇਗੀ। ਸੰਜੈ ਰਾਊਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, 'ਇਹ ਸਪੱਸ਼ਟ ਹੈ ਕਿ ਬੀਤੇ ਦਿਨ ਸ਼ਿਵਾਜੀ ਪਾਰਕ ਵਿੱਚ ਲਾਊਡ ਸਪੀਕਰਾਂ ਬਾਰੇ ਕਹੀ ਗਈ ਗੱਲ ਭਾਜਪਾ ਵੱਲੋਂ ਲਿਖੀ ਗਈ ਤੇ ਹਮਾਇਤ ਪ੍ਰਾਪਤ ਸੀ।' ਰਾਊਤ ਨੇ ਰਾਜ ਠਾਕਰੇ ਦੀ ਉਸ ਟਿੱਪਣੀ ਲਈ ਵੀ ਆਲੋਚਨਾ ਕੀਤੀ ਜਿਸ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਸ਼ਿਵ ਸੈਨਾ ਨੂੰ 2019 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹੀ ਵਾਰੀ-ਵਾਰੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਯਾਦ ਆਇਆ। -ਪੀਟੀਆਈ



Most Read

2024-09-21 12:38:41