Breaking News >> News >> The Tribune


ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਜਲਦੀ: ਭਾਗਵਤ


Link [2022-04-04 09:13:19]



ਜੰਮੂ: ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਕਸ਼ਮੀਰੀ ਪੰਡਿਤ ਜਲਦੀ ਹੀ ਘਾਟੀ ਵਿਚਲੇ ਆਪਣੇ ਘਰਾਂ ਨੂੰ ਮੁੜ ਸਕਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਢੁੱਕਵਾਂ ਮਾਹੌਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਮੁੜ ਕਦੀ ਇੱਥੋਂ ਕੱਢੇ ਨਾ ਜਾ ਸਕਣ। ਉਨ੍ਹਾਂ ਫਿਲਮ 'ਦਿ ਕਸ਼ਮੀਰ ਫਾਈਲਜ਼' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ 1990 'ਚ ਘਾਟੀ ਤੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਪਿਛਲੀ ਅਸਲੀਅਤ ਬਾਰੇ ਦੇਸ਼ ਭਰ 'ਚ ਜਾਗਰੂਕਤਾ ਪੈਦਾ ਕੀਤੀ ਹੈ। ਤਿੰਨ ਰੋਜ਼ਾ 'ਨਵਰੇਹ' ਸਮਾਗਮ ਦੇ ਆਖਰੀ ਦਿਨ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਮੈਂਬਰਾਂ ਨੂੰ ਡਿਜੀਟਲ ਢੰਗ ਨਾਲ ਸੰਬੋਧਨ ਕਰਦਿਆਂ ਆਰਐੱਸਐੱਸ ਮੁਖੀ ਨੇ ਕਿਹਾ ਕਿ ਕਸ਼ਮੀਰ ਘਾਟੀ 'ਚ ਉਨ੍ਹਾਂ ਦੀ ਵਾਪਸੀ ਦਾ ਸੰਕਲਪ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ, 'ਘਾਟੀ 'ਚ ਮੁੜਨ ਦੇ ਸਾਡੇ ਸੰਕਲਪ ਨੂੰ ਪੂਰਾ ਹੋਣ 'ਚ ਜ਼ਿਆਦਾ ਦਿਨ ਨਹੀਂ ਲੱਗਣਗੇ। ਇਹ ਬਹੁਤ ਜਲਦੀ ਸਾਕਾਰ ਹੋ ਜਾਵੇਗਾ ਅਤੇ ਸਾਨੂੰ ਇਸ ਦਿਸ਼ਾ 'ਚ ਕੋਸ਼ਿਸ਼ਾਂ ਜਾਰੀ ਰੱਖਣੀਆਂ ਪੈਣਗੀਆਂ। ਸਾਡਾ ਇਤਿਹਾਸ ਤੇ ਸਾਡੇ ਮਹਾਨ ਨੇਤਾ ਸਾਡੀ ਅਗਵਾਈ ਕਰਨਗੇ ਤੇ ਪ੍ਰੇਰਨਾ ਦੇਣਗੇ।' ਭਾਗਵਤ ਨੇ ਕਿਹਾ ਕਿ 'ਦਿ ਕਸ਼ਮੀਰ ਫਾਈਲਜ਼' ਫਿਲਮ ਨੇ ਦੁਨੀਆ ਸਾਹਮਣੇ ਕਸ਼ਮੀਰੀ ਪੰਡਿਤਾਂ ਦੀ ਅਸਲੀਅਤ ਲਿਆਂਦੀ ਹੈ। -ਪੀਟੀਆਈ



Most Read

2024-09-21 12:52:53