Breaking News >> News >> The Tribune


ਭਾਰਤ ’ਚ ਬੇਰੁਜ਼ਗਾਰੀ ਦਰ ਹੌਲੀ-ਹੌਲੀ ਘਟਣ ਲੱਗੀ


Link [2022-04-04 09:13:19]



ਕੋਲਕਾਤਾ, 3 ਅਪਰੈਲ

'ਸੀਐਮਆਈਈ' ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਰਥਵਿਵਸਥਾ ਦੇ ਹੌਲੀ-ਹੌਲੀ ਪਟੜੀ 'ਤੇ ਆਉਣ ਨਾਲ ਦੇਸ਼ ਵਿਚ ਬੇਰੁਜ਼ਗਾਰੀ ਦਰ ਘਟ ਰਹੀ ਹੈ। ਭਾਰਤੀ ਅਰਥਵਿਵਸਥਾ 'ਤੇ ਨਜ਼ਰ ਰੱਖਣ ਵਾਲੀ ਇਸ ਇਕਾਈ ਮੁਤਾਬਕ ਫਰਵਰੀ 2022 ਵਿਚ ਭਾਰਤ ਵਿਚ ਬੇਰੁਜ਼ਗਾਰੀ ਦਰ ਕੁੱਲ-ਮਿਲਾ ਕੇ 8.10 ਪ੍ਰਤੀਸ਼ਤ ਸੀ ਜੋ ਕਿ ਮਾਰਚ ਵਿਚ ਘਟ ਕੇ 7.6 ਪ੍ਰਤੀਸ਼ਤ ਰਹਿ ਗਈ ਹੈ। ਦੋ ਅਪਰੈਲ ਨੂੰ ਇਹ ਦਰ 7.5 ਪ੍ਰਤੀਸ਼ਤ ਸੀ। ਸ਼ਹਿਰਾਂ ਵਿਚ ਬੇਰੁਜ਼ਗਾਰੀ ਦਰ 8.2 ਪ੍ਰਤੀਸ਼ਤ ਤੇ ਦਿਹਾਤੀ ਦਰ 7.1 ਪ੍ਰਤੀਸ਼ਤ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਬੇਰੁਜ਼ਗਾਰੀ ਦਰ ਘਟ ਰਹੀ ਹੈ ਪਰ ਵਰਤਮਾਨ ਦਰ ਵੀ ਭਾਰਤ ਵਰਗੇ 'ਗਰੀਬ' ਦੇਸ਼ ਲਈ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਦਰ ਵਿਚ ਕਮੀ ਆਉਣਾ ਮਹਾਮਾਰੀ ਤੋਂ ਬਾਅਦ ਹੁਣ ਅਰਥਵਿਵਸਥਾ ਦੇ ਪਟੜੀ ਉਤੇ ਆਉਣ ਦਾ ਸੰਕੇਤ ਹੈ। ਅੰਕੜਿਆਂ ਮੁਤਾਬਕ ਹਰਿਆਣਾ 'ਚ ਬੇਰੁਜ਼ਗਾਰੀ ਦਰ ਸਭ ਤੋਂ ਵੱਧ 26.7 ਫ਼ੀਸਦ ਹੈ ਜਦਕਿ ਰਾਜਸਥਾਨ ਤੇ ਜੰਮੂ ਕਸ਼ਮੀਰ ਵਿਚ ਇਹ 25 ਪ੍ਰਤੀਸ਼ਤ ਹੈ। ਬਿਹਾਰ ਵਿਚ ਇਹ ਦਰ 14.4 ਪ੍ਰਤੀਸ਼ਤ, ਤ੍ਰਿਪੁਰਾ ਵਿਚ 14.1 ਪ੍ਰਤੀਸ਼ਤ ਤੇ ਪੱਛਮੀ ਬੰਗਾਲ ਵਿਚ 5.6 ਪ੍ਰਤੀਸ਼ਤ ਹੈ। ਅਪਰੈਲ 2021 ਵਿਚ ਬੇਰੁਜ਼ਗਾਰੀ ਦਰ 7.9 ਪ੍ਰਤੀਸ਼ਤ ਸੀ ਤੇ ਪਿਛਲੇ ਸਾਲ ਮਈ ਵਿਚ 11.84 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ। -ਪੀਟੀਆਈ



Most Read

2024-09-21 12:57:43