Breaking News >> News >> The Tribune


ਸਾਲਾਨਾ ਰਿਪੋਰਟਾਂ ’ਚ ਦੇਰੀ: ਸੰਸਦੀ ਕਮੇਟੀ ਨੇ ਕੈਗ ਤੋਂ ਜਵਾਬ ਮੰਗਿਆ


Link [2022-04-04 09:13:19]



ਨਵੀਂ ਦਿੱਲੀ: ਲੋਕ ਸਭਾ ਵਿੱਚ ਵੱਖ ਵੱਖ ਖੁਦਮੁਖਤਿਆਰ ਸੰਸਥਾਵਾਂ ਦੇ ਆਡਿਟ ਕੀਤੇ ਖਾਤੇ ਤੇ ਸਾਲਾਨਾ ਰਿਪੋਰਟਾਂ ਪੇਸ਼ ਕਰਨ 'ਚ ਬਿਨਾਂ ਵਜ੍ਹਾ ਦੇਰੀ ਕਰਨ ਲਈ ਸੰਸਦੀ ਕਮੇਟੀ ਨੇ ਕੈਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਇੱਕ ਨੋਟਿਸ ਅਨੁਸਾਰ ਬਹੁਜਨ ਸਮਾਜ ਪਾਰਟੀ ਦੇ ਰਿਤੇਸ਼ ਪਾਂਡੇ ਦੀ ਪ੍ਰਧਾਨਗੀ ਹੇਠ ਬਣਾਈ ਗਈ ਸੰਸਦੀ ਕਮੇਟੀ ਕੰਪਟਰੋਲਰ ਤੇ ਆਡਿਟਰ ਜਨਰਲ (ਕੈਗ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਵਾਲੀ ਹੈ। ਕਮੇਟੀ ਦੇ ਸੂਤਰਾਂ ਨੇ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਜਨਤਕ ਖਾਤਿਆਂ ਬਾਰੇ ਕਮੇਟੀ (ਪੀਏਸੀ) ਤੋਂ ਇਲਾਵਾ ਸਦਨ ਦੀ ਕੋਈ ਕਮੇਟੀ ਕੈਗ ਅਧਿਕਾਰੀਆਂ ਨਾਲ ਰਸਮੀ ਚਰਚਾ ਕਰੇਗੀ। ਸੂਤਰਾਂ ਅਨੁਸਾਰ ਕਮੇਟੀ ਨੇ ਸਮੇਂ ਸਿਰ ਕਾਗਜ਼ ਨਾ ਪੇਸ਼ ਕਰਨ ਵਾਲੇ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਹੈ। -ਪੀਟੀਆਈ



Most Read

2024-09-21 12:41:29