Breaking News >> News >> The Tribune


ਸੋਨੀਆ ਦੀ ਪ੍ਰਧਾਨਗੀ ਹੇਠ ਸੀਪੀਪੀ ਦੀ ਮੀਟਿੰਗ ਭਲਕੇ


Link [2022-04-04 09:13:19]



ਨਵੀਂ ਦਿੱਲੀ, 3 ਅਪਰੈਲ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 5 ਅਪਰੈਲ ਨੂੰ ਕਾਂਗਰਸ ਦੀ ਸੰਸਦੀ ਪਾਰਟੀ (ਸੀਪੀਪੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਜਿਸ ਵਿੱਚ ਪਾਰਟੀ ਦੇ ਦੋਵਾਂ ਸਦਨਾਂ ਦੇ ਸੰਸਦ ਮੈਂਬਰ ਹਾਜ਼ਰ ਰਹਿਣਗੇ। ਸੰਸਦੀ ਸੈਸ਼ਨ ਦੌਰਾਨ ਕਾਂਗਰਸ ਦੀ ਇਹ ਮੀਟਿੰਗ ਇੱਕ ਵਾਰ ਹੁੰਦੀ ਹੀ ਹੈ ਜਿਸ ਦੌਰਾਨ ਪਾਰਟੀ ਦੇ ਭਵਿੱਖੀ ਮੁੱਦਿਆਂ ਵੱਲ ਧਿਆਨ ਦਿੱਤਾ ਜਾਂਦਾ ਹੈ। ਇਸ ਦੌਰਾਨ ਪਾਰਟੀ ਨੂੰ ਇਕਜੁੱਟ ਰੱਖਣ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਸਾਲ ਪਾਰਟੀ ਸਾਹਮਣੇ ਦੋ ਅਹਿਮ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਚੋਣਾਂ ਹਨ। ਪਾਰਟੀ ਅੰਦਰਲੇ ਕਈ ਮਸਲਿਆਂ ਬਾਰੇ ਵੀ ਚਰਚਾ ਹੋਵੇਗੀ। -ਆਈਏਐੱਨਐੱਸ



Most Read

2024-09-21 12:27:03