Breaking News >> News >> The Tribune


ਸੀਬੀਆਈ ਹੁਣ ‘ਪਿੰਜਰੇ ’ਚ ਬੰਦ ਤੋਤਾ’ ਨਹੀਂ ਰਹੀ: ਰਿਜਿਜੂ


Link [2022-04-04 09:13:19]



ਨਵੀਂ ਦਿੱਲੀ: ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਸੀਬੀਆਈ ਹੁਣ 'ਪਿੰਜਰੇ 'ਚ ਬੰਦ ਤੋਤਾ' ਨਹੀਂ ਰਹੀ ਹੈ ਸਗੋਂ ਇਹ ਮੁਲਕ ਦੀ ਸਿਖਰਲੀ ਜਾਂਚ ਏਜੰਸੀ ਵਜੋਂ ਆਪਣੇ ਫਰਜ਼ ਸਹੀ ਢੰਗ ਨਾਲ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਮਾਂ ਵੀ ਸੀ ਜਦੋਂ ਸੱਤਾ 'ਚ ਬੈਠੇ ਲੋਕ ਜਾਂਚ 'ਚ ਸਮੱਸਿਆ ਬਣ ਜਾਂਦੇ ਸਨ। ਰਿਜਿਜੂ ਨੇ ਅੱਜ ਟਵੀਟ ਕਰਕੇ ਕਿਹਾ ਕਿ ਬੀਤੇ 'ਚ ਕੁਝ ਅਧਿਕਾਰੀਆਂ ਨੂੰ ਜਾਂਚ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਅਜਿਹਾ ਬਿਲਕੁਲ ਵੀ ਨਹੀਂ ਹੈ। ਉਨ੍ਹਾਂ ਸੀਬੀਆਈ ਦੇ ਜਾਂਚ ਅਧਿਕਾਰੀਆਂ ਦੀ ਸ਼ਨਿਚਰਵਾਰ ਨੂੰ ਹੋਈ ਪਹਿਲੀ ਕਾਨਫਰੰਸ ਦੌਰਾਨ ਦਿੱਤੇ ਭਾਸ਼ਣ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਆਪਣੇ ਸੰਬੋਧਨ 'ਚ ਰਿਜਿਜੂ ਨੇ ਕਿਹਾ ਕਿ ਅੱਜ ਅਜਿਹਾ ਪ੍ਰਧਾਨ ਮੰਤਰੀ ਹੈ ਜਿਹੜਾ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ 'ਚ ਮੁੱਖ ਭੂਮਿਕਾ ਅਦਾ ਕਰ ਰਿਹਾ ਹੈ। -ਪੀਟੀਆਈ



Most Read

2024-09-21 13:01:52