Breaking News >> News >> The Tribune


ਕੋਵੋਵੈਕਸ ਨੂੰ ਕੌਮੀ ਕੋਵਿਡ ਟੀਕਾਕਰਨ ਮੁਹਿੰਮ ’ਚ ਸ਼ਾਮਲ ਕਰਨ ਦੀ ਸਿਫਾਰਸ਼


Link [2022-04-04 09:13:19]



ਨਵੀਂ ਦਿੱਲੀ: ਕੌਮੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਦੇ ਕੋਵਿਡ-19 ਕਾਰਜਕਾਰੀ ਸਮੂਹ ਨੇ ਸੀਰਮ ਇੰਸਟੀਚਿਊਟ ਦੇ ਕੋਵੋਵੈਕਸ ਨੂੰ ਕੌਮੀ ਟੀਕਾਕਰਨ ਪ੍ਰੋਗਰਾਮ 'ਚ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਭਾਰਤ ਦੇ ਡਰੱਗ ਰੈਗੂਲੇਟਰ ਨੇ ਬਾਲਗਾਂ ਲਈ ਅਤੇ 9 ਮਾਰਚ ਨੂੰ 12 ਤੋਂ 17 ਸਾਲ ਉਮਰ ਵਰਗ ਲਈ ਕੁਝ ਸ਼ਰਤਾਂ ਤਹਿਤ ਕੋਵੋਵੈਕਸ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਹੁਣ ਐੱਨਟੀਏਜੀਆਈ ਦੀ ਸਥਾਈ ਤਕਨੀਕੀ ਉਪ ਕਮੇਟੀ ਨੂੰ ਸਿਫਾਰਸ਼ ਕੀਤੀ ਹੈ ਕਿ ਕੋਵੋਵੈਕਸ ਨੂੰ 12 ਸਾਲ ਤੇ ਉਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਕੌਮੀ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇ। -ਪੀਟੀਆਈ



Most Read

2024-09-21 12:54:45