World >> The Tribune


ਯੂਕਰੇਨ ਸੰਕਟ ਦੇ ਹੱਲ ਲਈ ਯਤਨ ਕਰਨ ’ਤੇ ਮੋਦੀ ਦੀ ਸ਼ਲਾਘਾ


Link [2022-04-04 08:14:35]



ਵਾਸ਼ਿੰਗਟਨ, 3 ਅਪਰੈਲ

ਅਮਰੀਕਾ ਦੀ ਇਕ ਚੋਟੀ ਦੀ ਸੰਸਦ ਮੈਂਬਰ ਨੇ ਯੂਕਰੇਨ ਮੁੱਦੇ 'ਤੇ ਅਮਰੀਕਾ-ਰੂਸ ਵਿਚਾਲੇ ਟਕਰਾਅ ਖ਼ਤਮ ਕਰਨ ਦੇ ਯਤਨ ਕਰਨ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੋਦੀ ਦੀਆਂ ਕੋਸ਼ਿਸ਼ਾਂ ਖੇਤਰ ਵਿਚ ਸ਼ਾਂਤੀ ਬਹਾਲੀ ਵਿਚ ਸਹਾਈ ਹੋਣਗੀਆਂ। ਦੱਸਣਯੋਗ ਹੈ ਕਿ ਸ਼ੁੱਕਰਵਾਰ ਮੋਦੀ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਦੱਸਿਆ ਸੀ ਕਿ ਭਾਰਤ ਸ਼ਾਂਤੀ ਬਹਾਲ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈ ਤਾਂ ਕਿ ਟਕਰਾਅ ਖ਼ਤਮ ਕੀਤਾ ਜਾ ਸਕੇ। ਭਾਰਤ ਨੇ ਮੁਲਕ ਵਿਚ ਹਿੰਸਾ ਦੇ ਜਲਦੀ ਖਾਤਮੇ ਦਾ ਸੱਦਾ ਵੀ ਦਿੱਤਾ ਸੀ। ਅਮਰੀਕੀ ਕਾਂਗਰਸ ਦੀ ਮੈਂਬਰ ਕੋਰੈਲਿਨ ਮਲੋਨੀ ਨੇ ਕਿਹਾ ਕਿ ਹੁਣ ਮੋਦੀ ਰੂਸ ਤੇ ਅਮਰੀਕਾ ਵਿਚਾਲੇ ਯੂਕਰੇਨ ਮੁੱਦੇ 'ਤੇ ਸ਼ਾਂਤੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਕਾਰਾਤਮਕ ਹੈ ਤੇ ਭਾਰਤ-ਅਮਰੀਕਾ ਦੇ ਆਰਥਿਕ ਰਿਸ਼ਤੇ ਬਹੁਤ ਡੂੰਘੇ ਹਨ। ਸਾਡੀਆਂ ਕਦਰਾਂ-ਕੀਮਤਾਂ ਵੀ ਸਾਂਝੀਆਂ ਤੇ ਮਜ਼ਬੂਤ ਹਨ ਅਤੇ ਸਰਕਾਰਾਂ ਦੀ ਬਣਤਰ ਵੀ ਇਕੋ-ਜਿਹੀ ਹੈ। ਕੈਰੋਲਿਨ (76) ਸਦਨ ਦੀ ਇਕ ਤਾਕਤਵਰ ਕਮੇਟੀ ਦੀ ਅਗਵਾਈ ਕਰਦੀ ਹੈ ਤੇ ਸੰਨ 1993 ਤੋਂ ਪ੍ਰਤੀਨਿਧੀ ਸਭਾ ਲਈ ਚੁਣੀ ਜਾਂਦੀ ਰਹੀ ਹੈ। ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਉਹ ਸੀਨੀਅਰ ਸੰਸਦ ਮੈਂਬਰਾਂ ਵਿਚੋਂ ਇਕ ਹੈ। -ਪੀਟੀਆਈ



Most Read

2024-09-20 17:34:23