World >> The Tribune


ਬੋਰਿਸ ਜੌਹਨਸਨ ਨੇ ਯੂਕਰੇਨ ਦੇ ਮੁੱਖ ਇਲਾਕਿਆਂ ਵਿੱਚ ਰੂਸੀ ਫ਼ੌਜਾਂ ਨੂੰ ਪਿੱਛੇ ਧੱਕਣ ’ਤੇ ਜ਼ੇਲੈਂਸਕੀ ਨੂੰ ਦਿੱਤੀ ਵਧਾਈ


Link [2022-04-03 18:15:14]



ਲੰਡਨ, 3 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਣੇ ਹੋਰ ਮੁੱਖ ਇਲਾਕਿਆਂ ਵਿੱਚੋਂ ਰੂਸੀ ਬਲਾਂ ਨੂੰ ਪਿੱਛੇ ਧੱਕਣ ਲਈ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਵਧਾਈ ਦਿੱਤੀ ਹੈ। ਕੀਵ 'ਤੇ ਯੂਕਰੇਨੀ ਬਲਾਂ ਵੱਲੋਂ ਦੁਬਾਰਾ ਕੰਟਰੋਲ ਹਾਸਲ ਕਰਨ ਦੀਆਂ ਖ਼ਬਰਾਂ ਵਿਚਾਲੇ ਸ਼ਨਿਚਰਵਾਰ ਸ਼ਾਮ ਨੂੰ ਟੈਲੀਫੋਨ 'ਤੇ ਗੱਲਬਾਤ ਦੌਰਾਨ ਜੌਹਨਸਨ ਨੇ ਕਿਹਾ ਕਿ ਰੂਸ ਨਾਲ ਚੱਲ ਰਹੀ ਜੰਗ ਵਿੱਚ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚੁਣੌਤੀਆਂ ਕਾਇਮ ਹਨ ਅਤੇ ਆਮ ਲੋਕ ਦੁੱਖ ਸਹਿਣ ਕਰ ਰਹੇ ਹਨ। ਪ੍ਰਧਾਨ ਦਫ਼ਤਰ 'ਡਾਊਨਿੰਗ ਸਟਰੀਟ' ਦੇ ਇੱਕ ਤਰਜਮਾਨ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ 'ਤੇ ਆਰਥਿਕ ਦਬਾਅ ਵਧਾਉਣ ਲਈ ਪਾਬੰਦੀਆਂ ਜਾਰੀ ਰੱਖਣ ਦੀ ਅਹਿਮੀਅਤ 'ਤੇ ਸਹਿਮਤੀ ਪ੍ਰਗਟਾਈ। ਤਰਜਮਾਨ ਮੁਤਾਬਕ, ''ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਬਰਤਾਨੀਆ ਵੱਲੋਂ ਕਰਵਾਏ 35 ਦੇਸ਼ਾਂ ਦੇ ਸਹਿਯੋਗ ਸੰਮੇਲਨ ਵਿੱਚ ਹੋਈ ਪ੍ਰਗਤੀ ਬਾਰੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਜਾਣਕਾਰੀ ਦਿੱਤੀ, ਜਿਸ ਵਿੱਚ ਸੈਨਿਕ ਸਮਰਥਨ ਦੇਣ ਦੀ ਪ੍ਰਤੀਬੱਧਤਾ ਪ੍ਰਗਟਾਈ ਗਈ ਸੀ। ਰਾਸ਼ਟਰਪਤੀ ਜ਼ੇਲੈਂਸਕੀ ਨੇ ਇੱਕ ਸੁਤੰਤਰ ਅਤੇ ਜਮਹੂੁਰੀ ਰਾਸ਼ਟਰ ਵਜੋਂ ਯੂਕਰੇਨ ਦੀ ਹੋਂਦ ਦੀ ਲੜਾਈ ਦੀ ਲੋੜ ਅਤੇ ਕੌਮਾਂਤਰੀ ਸਹਿਯੋਗ ਦੇ ਮਹੱਤਵ ਨੂੰ ਉਭਾਰਿਆ।'' ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ੇਲੈਂਸਕੀ ਨੇ ਜੌਹਨਸਨ ਨੂੰ 'ਸ਼ਾਂਤੀ ਵਾਰਤਾ' ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਕੂਟਨੀਤਕ ਕੋਸ਼ਿਸ਼ਾਂ ਲਈ ਬਰਤਾਨੀਆ ਦੀ ਭਾਈਵਾਲੀ ਦੀ ਸ਼ਲਾਘਾ ਕੀਤੀ। -ਪੀਟੀਆਈ



Most Read

2024-09-20 17:36:52