Breaking News >> News >> The Tribune


ਅਸਮਾਨ ਤੋਂ ਡਿੱਗੀਆਂ ਅੱਗ ਨਾਲ ਬਲਦੀਆਂ ਚੀਜ਼ਾਂ: ਮਹਾਰਾਸ਼ਟਰ ਦੇ ਦੋ ਪਿੰਡਾਂ ਤੋਂ ਲੋਹੇ ਦੇ ਰਿੰਗ ਤੇ ਸਿੰਲਡਰ ਵਰਗੀਆਂ ਵਸਤਾਂ ਬਰਾਮਦ


Link [2022-04-03 10:14:18]



ਨਾਗਪੁਰ (ਮਹਾਰਾਸ਼ਟਰ), 3 ਅਪਰੈਲ

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਅਸਮਾਨ ਤੋਂ ਕੁਝ ਅਣਪਛਾਤੀ ਵਸਤੂਆਂ ਡਿੱਗਣ ਤੋਂ ਬਾਅਦ ਸਿੰਦੇਵਾਹੀ ਤਹਿਸੀਲ ਦੇ ਦੋ ਪਿੰਡਾਂ ਵਿੱਚ ਲੋਹੇ ਦੇ ਕੜੇ ਅਤੇ ਸਿਲੰਡਰ ਵਰਗੀਆਂ ਵਸਤੂਆਂ ਮਿਲੀਆਂ ਹਨ। ਚੰਦਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਜੈ ਗੁਲਹਾਨੇ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸ਼ਨਿਚਰਵਾਰ ਸ਼ਾਮ ਕਰੀਬ 7.50 ਵਜੇ ਸਿੰਦੇਵਾਹੀ ਤਹਿਸੀਲ ਦੇ ਲਾਡਬੋਰੀ ਪਿੰਡ ਵਿੱਚ ਖੁੱਲ੍ਹੀ ਥਾਂ ਵਿੱਚ ਲੋਹੇ ਦਾ ਕੜਾ ਦੇਖਿਆ। ਉਨ੍ਹਾਂ ਕਿਹਾ, 'ਲੋਹੇ ਦਾ ਰਿੰਗ ਪਹਿਲਾਂ ਨਹੀਂ ਸੀ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਕੱਲ੍ਹ ਅਸਮਾਨ ਤੋਂ ਡਿੱਗਿਆ ਹੋ ਸਕਦਾ ਹੈ।' ਗੁਲਹਾਨੇ ਨੇ ਦੱਸਿਆ ਕਿ ਇਹ ਜਾਣਕਾਰੀ ਮੁੰਬਈ ਦੇ ਡਿਜ਼ਾਸਟਰ ਮੈਨੇਜਮੈਂਟ ਕੰਟਰੋਲ ਰੂਮ ਅਤੇ ਚੰਦਰਪੁਰ ਦੀ ਟੀਮ ਨੂੰ ਦਿੱਤੀ ਗਈ ਹੈ। ਇਹ ਪਿੰਡ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਇਸੇ ਤਹਿਸੀਲ ਦੇ ਪਿੰਡ ਪਵਨਪਾਰ ਵਿੱਚ ਸਿਲੰਡਰ ਵਰਗੀ ਚੀਜ਼ ਮਿਲੀ।



Most Read

2024-09-21 12:59:59