World >> The Tribune


ਥੱਪੜ ਕਾਂਡ: ਸਮਿੱਥ ਵੱਲੋਂ ਮੋਸ਼ਨ ਫ਼ਿਲਮ ਅਕਾਦਮੀ ਤੋਂ ਅਸਤੀਫ਼ਾ


Link [2022-04-03 08:33:49]



ਲਾਸ ਏਂਜਲਸ: 94ਵੇਂ ਆਸਕਰ ਪੁਰਸਕਾਰ ਵੰਡ ਸਮਾਗਮ ਦੌਰਾਨ ਕਾਮੇਡੀਅਨ ਕ੍ਰਿਸ ਰੌਕ ਦੇ ਥੱਪੜ ਮਾਰਨ ਵਾਲੇ ਅਦਾਕਾਰ ਵਿੱਲ ਸਮਿੱਥ ਨੇ ਮੋਸ਼ਨ ਪਿਕਚਰਜ਼ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਆਖਿਆ ਕਿ ਉਹ ਸੰਸਥਾ ਵੱਲੋਂ ਲਾਈ ਜਾਣ ਵਾਲੀ ਹੋਰ ਸਜ਼ਾ ਵੀ ਭੁਗਤਣ ਲਈ ਤਿਆਰ ਹੈ। ਇਹ ਜਾਣਕਾਰੀ ਸਮਿੱਥ ਦੇ ਬੁਲਾਰੇ ਨੇ ਦਿੱਤੀ। ਸਮਿੱਥ ਨੇ ਆਖਿਆ ਕਿ ਉਹ ਆਪਣੀ ਗ਼ਲਤੀ ਮੰਨਦਾ ਹੈ ਤੇ ਆਪਣੇ ਗਲਤ ਵਿਹਾਰ ਕਾਰਨ ਸਾਰੇ ਨਤੀਜੇ ਭੁਗਤਣ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਸ ਨੇ ਅਕੈਡਮੀ ਦਾ ਭਰੋਸਾ ਤੋੜਿਆ ਹੈ ਅਤੇ ਉਸ ਦੇ ਵਿਹਾਰ ਕਾਰਨ ਇਨਾਮ ਜਿੱਤਣ ਵਾਲੇ ਜਸ਼ਨ ਮਨਾਉਣ ਤੋਂ ਵੀ ਵਾਂਝੇ ਰਹੇ। ਸਮਿੱਥ ਨੇ ਕਿਹਾ ਕਿ ਉਸ ਦਾ ਦਿਲ ਟੁੱਟ ਗਿਆ ਹੈ ਅਤੇ ਉਹ ਹੁਣ ਉਨ੍ਹਾਂ ਲੋਕਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਜੋ ਆਪਣੀਆਂ ਪ੍ਰਾਪਤੀਆਂ ਲਈ ਇਨਾਮ ਦੇ ਹੱਕਦਾਰ ਹਨ ਅਤੇ ਅਕਾਦਮੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਯਤਨਸ਼ੀਲ ਹਨ। -ਪੀਟੀਆਈ



Most Read

2024-09-20 17:41:49