World >> The Tribune


ਅਗਲੀ ਮਹਾਮਾਰੀ ਕੀਟਾਂ ਦੇ ਵਾਇਰਸ ਤੋਂ ਫੈਲਣ ਦਾ ਖ਼ਤਰਾ: ਵਿਸ਼ਵ ਸਿਹਤ ਸੰਸਥਾ


Link [2022-04-03 08:33:49]



ਜਨੇਵਾ, 2 ਅਪਰੈਲ

ਵਿਸ਼ਵ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੀ ਮਹਾਮਾਰੀ ਕੀਟਾਂ ਤੋਂ ਪੈਦਾ ਹੋਣ ਵਾਲੇ ਵਾਇਰਸ ਤੋਂ ਪੈਦਾ ਹੋ ਸਕਦੀ ਹੈ, ਜਿਨ੍ਹਾਂ ਵਿੱਚ ਜ਼ੀਕਾ ਅਤੇ ਡੇਂਗੂ ਸ਼ਾਮਲ ਹਨ। ਇਨ੍ਹਾਂ ਐਬਰੋਵਾਇਰਸ, ਖਾਸਕਰ ਏਡੀਜ਼ ਮੱਛਰਾਂ ਦੇ ਕੀਟਾਣੂਆਂ ਦਾ ਕਹਿਰ ਰਫ਼ਤਾਰ ਅਤੇ ਨਤੀਜੇ, ਵਿਸ਼ਵ ਪੱਧਰ 'ਤੇ ਵਧ ਰਹੇ ਹਨ, ਜੋ ਕੁਦਰਤੀ, ਆਰਥਿਕ ਅਤੇ ਸਮਾਜਿਕ ਕਾਰਨਾਂ ਤੋਂ ਪ੍ਰੇਰਿਤ ਹਨ। ਅਰਥਰੋਪੋਡ (ਐਬਰੋਵਾਇਰਸ) ਤੋਂ ਪੈਦਾ ਹੋਣ ਵਾਲੇ ਵਾਇਰਸ, ਜਿਵੇਂ ਕਿ ਪੀਲਾ ਬੁਖਾਰ (ਯੈਲੋ ਫੀਵਰ), ਚਿਕਨਗੁਨੀਆ ਅਤੇ ਜ਼ੀਕਾ ਵਾਇਰਸ ਇਸ ਸਮੇਂ ਖੁਸ਼ਕ ਤੇ ਨੀਮ-ਖੁਸ਼ਕ ਇਲਾਕਿਆਂ ਵਿੱਚ ਲੋਕਾਂ ਦੀ ਸਿਹਤ ਖ਼ਤਰਾ ਬਣੇ ਹੋਏ ਹਨ, ਜਿੱਥੇ ਲੱਗਪਗ 3.9 ਅਰਬ ਲੋਕ ਰਹਿੰਦੇ ਹਨ। ਡਬਲਿਊਐੱਚਓ ਮੁਤਾਬਕ ਹਰ ਸਾਲ 130 ਮੁਲਕਾਂ ਵਿੱਚ 39 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਜਦਕਿ ਸਾਲ 2016 ਵਿੱਚ ਫੈਲਿਆ ਜ਼ੀਕਾ ਵਾਇਰਸ ਘੱਟੋ ਘੱਟ 89 ਮੁਲਕਾਂ ਵਿੱਚ ਪਾਇਆ ਗਿਆ ਹੈ। ਪੀਲਾ ਬੁਖਾਰ 40 ਦੇਸ਼ਾਂ ਵਿੱਚ ਫੈਲਣ ਦਾ ਵੱਡਾ ਖ਼ਤਰਾ ਹੈ, ਜਿਹੜਾ ਕਿ ਪੀਲੀਆ, ਦਿਮਾਗੀ ਬੁਖਾਰ ਅਤੇ ਮੌਤ ਦਾ ਕਾਰਨ ਬਣਦਾ ਹੈ। ਚਿਕਨਗੁਨੀਆ ਇਸ ਸਮੇਂ 115 ਮੁਲਕਾਂ ਵਿੱਚ ਪਾਇਆ ਗਿਆ ਹੈ ਅਤੇ ਇਹ ਅਪਾਹਜਤਾ ਅਤੇ ਗਠੀਏ ਦਾ ਕਾਰਨ ਬਣਦਾ ਹੈ। -ਏਜੰਸੀ



Most Read

2024-09-20 17:33:56