Breaking News >> News >> The Tribune


ਸ਼ਿਵਪਾਲ ਨੇ ਟਵਿੱਟਰ ’ਤੇ ਮੋਦੀ ਤੇ ਯੋਗੀ ਨੂੰ ਫਾਲੋ ਕਰਨਾ ਕੀਤਾ ਸ਼ੁਰੂ


Link [2022-04-03 07:53:37]



ਲਖਨਊ: ਨਾਰਾਜ਼ ਚੱਲ ਰਹੇ ਸਮਾਜਵਾਦੀ ਆਗੂ ਸ਼ਿਵਪਾਲ ਸਿੰਘ ਯਾਦਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸਾਬਕਾ ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੂੰ ਟਵਿੱਟਰ 'ਤੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਭਾਜਪਾ ਦੇ ਨੇੜੇ ਆਉਣ ਸਬੰਧੀ ਕਿਆਸਰਾਈਆਂ ਹੋਰ ਤੇਜ਼ ਹੋ ਗਈਆਂ ਹਨ। ਸਿਅਸੀ ਹਲਕਿਆਂ 'ਚ ਇਸ ਕਦਮ ਨੂੰ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆਂ) ਦੇ ਆਗੂ ਸ਼ਿਵਪਾਲ ਯਾਦਵ ਦੇ ਸਪਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਛੱਡ ਕੇ ਭਾਜਪਾ 'ਚ ਜਾਣ ਦੀ ਦਿਸ਼ਾ ਵੱਲ ਇੱਕ ਹੋਰ ਕਦਮ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਬੁਲਾਰੇ ਦੀਪਕ ਮਿਸ਼ਰਾ ਨੇ ਕਿਹਾ ਕਿ ਨਵੇਂ ਸਾਲ 'ਚ ਕੁਝ ਨਵਾਂ ਹੋਣਾ ਚਾਹੀਦਾ ਹੈ। ਸ਼ਿਵਪਾਲ ਦੇ ਭਗਵਾਂ ਪਾਰਟੀ 'ਚ ਜਾਣ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਉਹ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਸੰਭਾਵਨਾਵਾਂ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ। -ਪੀਟੀਆਈ



Most Read

2024-09-21 12:54:10