Breaking News >> News >> The Tribune


ਔਰਤਾਂ ਖ਼ਿਲਾਫ਼ ਵੱਧ ਅਪਰਾਧ ਦਰ ਵਾਲੇ ਜ਼ਿਲ੍ਹਿਆਂ ਵਿੱਚ ਖੋਲ੍ਹੇ ਜਾਣਗੇ ਵਾਧੂ ਵਨ-ਸਟਾਪ ਸੈਂਟਰ: ਸ੍ਰਮਿਤੀ ਇਰਾਨੀ


Link [2022-04-03 04:35:35]



ਚੰਡੀਗੜ੍ਹ, 2 ਅਪਰੈਲ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸ਼ਨਿਚਚਰਵਾਰ ਨੂੰ ਕੇਂਦਰ ਸਰਕਾਰ ਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਵਾਧੂ 'ਵਨ-ਸਟਾਪ ਸੈਂਟਰ' ਖੋਲ੍ਹਣ ਦੀ ਯੋਜਨਾ ਹੈ, ਜਿੱਥੇ ਔਰਤਾਂ ਖ਼ਿਲਾਫ਼ ਅਪਰਾਧ ਦਰ ਵੱਧ ਹੈ। ਵਨ-ਸਟਾਪ ਸੈਂਟਰ (ਓਐੱਸਸੀ) ਦਾ ਉਦੇਸ਼ ਨਿੱਜੀ ਅਤੇ ਜਨਤਕ ਥਾਵਾਂ 'ਤੇ, ਪਰਿਵਾਰ ਵਿੱਚ ਜਾਂ ਕੰਮ ਵਾਲੀ ਜਗ੍ਹਾ 'ਤੇ ਹਿੰਸਾ ਪੀੜਤ ਹੋਣ ਵਾਲੀਆਂ ਵਾਲੀਆਂ ਔਰਤਾਂ ਦੀ ਮਦਦ ਕਰਨਾ ਹੈ। ਇਰਾਨੀ ਨੇ ਇੱਥੇ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ 704 ਵਨ-ਸਟਾਪ ਸੈਂਟਰ ਕੰਮ ਰਹੇ ਹਨ ਅਤੇ ਨਾਲ ਹੀ ਇੱਕ ਹੈਲਪਲਾਈਨ ਨੰਬਰ ਨੇ 70 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ, ''ਇਹ ਹੁਣ ਕੇਂਦਰ ਸਰਕਾਰ ਦੀ ਤਜ਼ਵੀਜ ਹੈ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਵਾਧੂ ਓਐੱਸਸੀ ਖੋਲ੍ਹੇ ਜਾਣਗੇ, ਜਿੱਥੇ ਔਰਤਾਂ ਖ਼ਿਲਾਫ਼ ਅਪਰਾਧ ਦੀ ਦਰ ਵੱਧ ਹੈ ਅਤੇ ਅਸੀਂ ਇਹ 300 ਨਵੇਂ ਕੇਂਦਰ ਖੋਲ੍ਹਣ ਲਈ ਤੁਹਾਨੂੰ (ਸੂਬਿਆਂ ਨੂੰ) ਸਮਰਥਨ ਦੀ ਅਪੀਲ ਕਰਦੇ ਹਾਂ।'' ਮਹਿਲਾ ਅਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਸੇ ਤਰ੍ਹਾਂ ਦੀ ਸਹੂਲਤ ਦਸ ਹੋਰ ਦੇਸ਼ਾਂ, ਜਿੱਥੇ ਭਾਰਤੀ ਔਰਤਾਂ ਕੰਮ ਕਰਦੀਆਂ ਹਨ, ਵਿੱਚ ਵੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਇਰਾਨੀ ਇੱਥੇ ਸੂਬਿਆਂ ਨਾਲ ਆਪਣੇ ਮੰਤਰਾਲੇ ਦੇ ਜ਼ੋਨਲ ਸੰਮੇਲਨ ਵਿੱਚ ਸ਼ਾਮਲ ਹੋਣ ਆਏ ਸਨ। -ਪੀਟੀਆਈ



Most Read

2024-09-21 15:39:57