Breaking News >> News >> The Tribune


ਦੇਸ਼ ’ਚ ਫੈਲਾਈ ਜਾ ਰਹੀ ਹੈ ਕੁੜੱਤਣ: ਪਵਾਰ


Link [2022-04-03 04:35:35]



ਪੁਣੇ, 2 ਅਪਰੈਲ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਦੋਸ਼ ਲਾਇਆ ਕਿ ਸਮਾਜ ਵਿੱਚ ਕੁੜੱਤਣ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਜਿਹੇ ਵਿੱਚ ਦੇਸ਼ ਨੂੰ ਅੱਗੇ ਲਿਜਾਣਾ ਤੇ ਸਦਭਾਵਨਾ ਬਣਾਈ ਰੱਖਣੀ ਇਕ ਚੁਣੌਤੀ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਸਿਆਸਤ ਲੋਕਾਂ ਨੂੰ ਜੋੜਦੀ ਸੀ ਪਰ ਹੁਣ ਦੇਸ਼ 'ਚ ਉਨ੍ਹਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਲੀਡਰਸ਼ਿਪ ਮਹਾਤਮਾ ਗਾਂਧੀ ਵਰਗੀਆਂ ਕੌਮੀ ਹਸਤੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇੱਥੋਂ 230 ਕਿਲੋਮੀਟਰ ਦੌਰ ਸਾਂਗਲੀ 'ਚ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ ਸਥਾਨਕ ਨੇਤਾ ਸ਼ਿਵਾਜੀ ਰਾਓ ਨਾਇਕ ਦਾ ਭਾਜਪਾ ਛੱਡ ਕੇ ਐੱਨਸੀਪੀ 'ਚ ਵਾਪਸ ਆਉਣ 'ਤੇ ਸਵਾਗਤ ਕੀਤਾ। ਪਵਾਰ ਨੇ ਕਿਹਾ, 'ਮਹਾਰਾਸ਼ਟਰ 'ਚ ਲੀਡਰਸ਼ਿਪ ਇਕ ਸੀ ਜਿਸ ਨੇ ਵਿਕਾਸ ਲਈ ਜਾਂ ਲੋਕਾਂ ਨੂੰ ਇਕੱਠਿਆਂ ਲਿਆਉਣ ਲਈ ਕੰਮ ਕੀਤਾ ਪਰ ਅੱਜ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਾਤਮਾ ਗਾਂਧੀ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਦੇਸ਼ ਦੇ ਨਿਰਮਾਣਾ ਲਈ ਕੰਮ ਕੀਤਾ ਪਰ ਦੇਸ਼ ਦੀ ਮੌਜੂਦਾ ਲੀਡਰਸ਼ਿਪ ਇਨ੍ਹਾਂ ਲੋਕਾਂ ਨੂੰ ਬਦਨਾਮ ਕਰ ਰਹੀ ਹੈ।' -ਪੀਟੀਆਈ

ਵਿਰੋਧੀਆਂ ਨੂੰ ਵਿਕਾਸ ਕੰਮਾਂ ਰਾਹੀਂ ਜਵਾਬ ਦੇਵਾਂਗੇ: ਠਾਕਰੇ

ਮੁੰਬਈ: ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਸਰਕਾਰ 'ਚ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਕਸ਼ਮਕਸ਼ ਨਾ ਹੋਣ ਦਾ ਦਾਅਵਾ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਇੱਥੇ ਕਿਹਾ ਕਿ ਜੋ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਵਿਕਾਸ ਕਾਰਜਾਂ ਰਾਹੀਂ ਜਵਾਬ ਦਿੱਤਾ ਜਾਵੇਗਾ। ਕੇਂਦਰੀ ਮੁੰਬਈ ਦੇ ਵਡਾਲਾ 'ਚ ਜੀਐੱਸਟੀ ਭਵਨ ਦਾ ਆਨਲਾਈਨ ਨੀਂਹ ਪੱਥਰ ਰੱਖ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਸੂਬੇ ਦਾ ਦੇਸ਼ ਦੀ ਆਰਥਿਕਤਾ 'ਚ ਸਭ ਤੋਂ ਵੱਧ ਯੋਗਦਾਨ ਹੈ। -ਪੀਟੀਆਈ



Most Read

2024-09-20 23:35:52