Breaking News >> News >> The Tribune


ਪਰਿਵਾਰਵਾਦੀ ਪਾਰਟੀਆਂ ਜਮਹੂਰੀਅਤ ਲਈ ਵੱਡਾ ਖਤਰਾ: ਨੱਢਾ


Link [2022-04-03 04:35:35]



ਜੈਪੁਰ, 2 ਅਪਰੈਲ

ਭਾਰਤੀ ਜਨਤਾ ਪਾਰਟੀ ਦੇ ਮੁਖੀ ਜੇ.ਪੀ. ਨੱਢਾ ਨੇ ਅੱਜ ਕਿਹਾ ਕਿ ਪਰਿਵਾਰਵਾਦੀ ਪਾਰਟੀਆਂ ਭਾਰਤ ਦੀ ਜਮਹੂਰੀਅਤ ਲਈ ਖਤਰਾ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਧਾਰਾ 'ਤੇ ਆਧਾਰਿਤ ਪਾਰਟੀ ਹੈ।

ਅੱਜ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ 'ਚ ਭਾਜਪਾ ਦੇ ਅਨੁਸੂਚਿਤ ਕਬੀਲਿਆਂ ਬਾਰੇ ਸੰਮੇਲਨ ਨੂੰ ਸੰਬੋਧਨ ਦੌਰਾਨ ਭਾਜਪਾ ਪ੍ਰਧਾਨ ਨੇ ਕਾਂਗਰਸ (ਆਈਐੱਨਸੀ) 'ਤੇ ਵਿਅੰਗ ਕਸਦਿਆਂ ਕਿਹਾ, 'ਇਸ (ਕਾਂਗਰਸ) ਵਿੱਚ 'ਇੰਡੀਅਨ', 'ਨੈਸ਼ਨਲ', ਜਾਂ 'ਕਾਂਗਰਸ' ਕੁਝ ਵੀ ਨਹੀਂ ਰਿਹਾ। ਇਹ ਹੁਣ ਇੱਕ ਪਰਿਵਾਰ ਅਤੇ ਭਰਾ ਤੇ ਭੈਣ ਦੀ ਪਾਰਟੀ ਬਣ ਗਈ ਹੈ।' ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇਸ਼ ਵਿੱਚ ਹੋਰ ਵੀ ਕਈ ਪਰਿਵਾਰਵਾਦੀ ਪਾਰਟੀਆਂ ਜਿਵੇਂ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ, ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਤ੍ਰਿਣਾਮੂਲ ਕਾਂਗਰਸ, ਤਿਲੰਗਾਨਾ 'ਚ ਚੰਦਰਸ਼ੇਖਰ ਰਾਓ ਦੀ ਟੀਡੀਪੀ ਅਤੇ ਮਹਾਰਾਸ਼ਟਰ 'ਚ ਐੱਨਸੀਪੀ ਤੇ ਸ਼ਿਵ ਸੈਨਾ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਇਹ ਖੇਤਰੀ ਪਾਰਟੀਆਂ ਸਨ ਤੇ ਬਾਅਦ ਵਿੱਚ ਪਰਿਵਾਰਕ ਪਾਰਟੀਆਂ 'ਚ ਤਬਦੀਲ ਹੋ ਗਈਆਂ। ਉਨ੍ਹਾਂ ਕਿਹਾ, 'ਭਾਜਪਾ ਦੇ ਸਭ ਤੋਂ ਵੱਧ ਮੈਂਬਰ ਹਨ ਅਤੇ ਅਸੀਂ ਅੱਗੇ ਵਧਾਂਗੇ ਪਰ ਅਸੀਂ ਇਹ ਮੰਨਦੇ ਹਾਂ ਕਿ ਇਹ ਪਰਿਵਾਰਵਾਦੀ ਪਾਰਟੀਆਂ ਦੇਸ਼ ਦੀ ਜਮਹੂਰੀਅਤ ਲਈ ਖਤਰਾ ਹਨ। ਇਹ ਦੇਸ਼ ਲਈ ਠੀਕ ਨਹੀਂ ਹਨ।' ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕੋ-ਇੱਕ ਸਿਆਸੀ ਪਾਰਟੀ ਹੈ ਜੋ ਵਿਚਾਰਧਾਰਾ 'ਤੇ ਆਧਾਰਿਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਦ ਭਾਜਪਾ ਦੀ ਅਗਵਾਈ ਹੇਠ ਬਹੁਤ ਵਧੀਆ ਚੱਲ ਰਿਹਾ ਹੈ। -ਪੀਟੀਆਈ



Most Read

2024-09-21 15:40:37