Breaking News >> News >> The Tribune


ਭਾਜਪਾ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਸਭ ਤੋਂ ਭ੍ਰਿਸ਼ਟ: ਰਾਹੁਲ ਗਾਂਧੀ


Link [2022-04-02 07:14:49]



ਬੰਗਲੁਰੂ, 1 ਅਪਰੈਲ

ਕਰਨਾਟਕ ਵਿੱਚ ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਮਾਹੌਲ ਭਖਾਉਂਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ਆਗੂਆਂ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਨਸੀਹਤ ਕੀਤੀ ਕਿ ਉਹ ਘੱਟੋ-ਘੱਟ 150 ਸੀਟਾਂ ਹਾਸਲ ਕਰਨ ਦੇ ਟੀਚੇ ਲਈ ਸੂਬੇ ਵਿੱਚ ਮਿਲ ਕੇ ਕੰਮ ਕਰਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਚੋਣ ਰੈਲੀਆਂ ਵਿੱਚ ਅਕਸਰ ਭ੍ਰਿਸ਼ਟਾਚਾਰ ਬਾਰੇ ਬੋਲਦੇ ਹਨ, ਪਰ 'ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ' ਕਰਨਾਟਕ ਵਿੱਚ ਹੈ, ਜਿਸ ਨੂੰ ਭਾਜਪਾ ਸਰਕਾਰ ਚਲਾ ਰਹੀ ਹੈ। ਗਾਂਧੀ ਨੇ ਕਿਹਾ ਕਿ ਕਾਂਗਰਸ 225 ਮੈਂਬਰੀ ਅਸੈਂਬਲੀ ਵਿੱਚ ਵੱਡੇ ਬਹੁਮੱਤ ਨਾਲ ਜਿੱਤ ਕੇ ਸਰਕਾਰ ਬਣਾੲੇਗੀ, ਜੋ ਗਰੀਬਾਂ, ਕਮਜ਼ੋਰ ਵਰਗਾਂ, ਛੋਟੇ ਵਪਾਰੀਆਂ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਲਈ ਕੰਮ ਕਰੇਗੀ। ਰਾਹੁਲ ਨੇ ਕਿਹਾ ਕਿ ਸੂਬੇ ਨੂੰ 'ਮੁੜ ਸਹੀ ਰਾਹ 'ਤੇ ਪਾਇਆ' ਜਾਵੇਗਾ। ਇਥੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ''ਸਾਡੇ ਜ਼ਿਹਨ ਵਿੱਚ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਅਸੀਂ ਘੱਟੋ-ਘੱਟ 150 ਸੀਟਾਂ 'ਤੇ ਜਿੱਤ ਦਰਜ ਕਰਨੀ ਹੈ। ਇਸ ਲਈ ਸਾਨੂੰ ਸਾਡੀਆਂ ਗਿਣਤੀਆਂ ਮਿਣਤੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।'' -ਪੀਟੀਆਈ



Most Read

2024-09-21 15:37:27