Breaking News >> News >> The Tribune


ਹਿਮਾਚਲ ਨੇ ਕਰੋਨਾ ਪਾਬੰਦੀਆਂ ਹਟਾਈਆਂ


Link [2022-04-02 07:14:49]



ਸ਼ਿਮਲਾ/ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਰੋਨਾਵਾਇਰਸ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਕੋਵਿਡ-19 ਸਬੰਧੀ ਪਾਬੰਦੀਆਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਪਰ ਨਾਲ ਲੋਕਾਂ ਨੂੰ ਮਾਸਕ ਪਹਿਨਦੇ ਰਹਿਣ ਤੇ ਹੱਥ ਧੋਂਦੇ ਰਹਿਣ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਤੇ ਵੱਡੀ ਟੀਕਾਕਰਨ ਮੁਹਿੰਮ ਕਾਰਨ ਭਾਰਤ ਓਮੀਕਰੋਨ ਦੀ ਮਾਰ ਤੋਂ ਬਚ ਸਕਿਆ ਹੈ। ਹਿਮਾਚਲ ਪ੍ਰਦੇਸ਼ ਦੇ ਮਾਲ ਵਿਭਾਗ ਦੇ ਆਫਤ ਪ੍ਰਬੰਧਨ ਸੈੱਲ ਨੇ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਜ 'ਚ ਕੋਵਿਡ ਦੀ ਮੌਜੂਦਾ ਸਥਿਤੀ ਤੇ ਲਾਗ ਦੀ ਦਰ 'ਚ ਕਮੀ ਆਉਣ ਦੇ ਨਾਲ ਹੀ ਸਥਿਤੀ 'ਚ ਸੁਧਾਰ ਆਉਣ ਅਤੇ ਮਹਾਮਾਰੀ ਨਾਲ ਨਜਿੱਠਣ 'ਚ ਸਰਕਾਰ ਦੀ ਤਿਆਰੀ ਨੂੰ ਦੇਖਦਿਆਂ ਐੱਚਪੀਐੱਸਡੀਐੱਮਏ ਨੇ ਫ਼ੈਸਲਾ ਕੀਤਾ ਹੈ ਕਿ ਕੋਵਿਡ-19 ਰੋਕੂ ਉਪਾਵਾਂ ਲਈ ਆਫ਼ਤ ਪ੍ਰਬੰਧਨ ਕਾਨੂੰਨ ਦੀਆਂ ਧਾਰਾਵਾਂ ਲਾਗੂ ਕਰਨ ਦੀ ਹੁਣ ਕੋਈ ਲੋੜ ਨਹੀਂ ਹੈ। ਇਸ ਲਈ ਸੂਬਾਈ ਕਾਰਜਕਾਰੀ ਕਮੇਟੀ ਵੱਲੋਂ ਕੋਵਿਡ-19 'ਤੇ ਕੰਟਰੋਲ ਲਈ ਜਾਰੀ ਸਾਰੀਆਂ ਪਾਬੰਦੀਆਂ ਵਾਪਸ ਲਈਆਂ ਜਾਂਦੀ ਹੈ। ਹੁਕਮਾਂ 'ਚ ਕਿਹਾ ਗਿਆ ਹੈ ਕਿ ਫਿਲਹਾਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਮਾਸਕ ਲਾਉਣ ਦੇ ਹੱਥ ਸਾਫ਼ ਰੱਖਣ ਦੀ ਸਲਾਹ ਜਾਰੀ ਰਹੇਗੀ।

ਉੱਧਰ ਲੋਕ ਸਭਾ 'ਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਆਈਸੀਐੱਮਆਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਹੀ ਅਗਵਾਈ ਕਾਰਨ ਹੀ ਅੱਜ ਦੇਸ਼ ਕਰੋਨਾ ਮਹਾਮਾਰੀ ਤੋਂ ਉਭਰ ਸਕਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਵੱਡੇ ਪੱਧਰ 'ਤੇ ਚਲਾਈ ਗਈ ਜਿਸ ਕਾਰਨ ਦੇਸ਼ ਓਮੀਕਰੋਨ ਦੀ ਮਾਰ ਤੋਂ ਬਚਿਆ ਹੈ। ਦੂਜੇ ਪਾਸੇ ਦੇਸ਼ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਦੇ ਨਵੇਂ 1335 ਨਵੇਂ ਕੇਸ ਸਾਹਮਣੇ ਆਏ ਜਦਕਿ 52 ਹੋਰ ਮੌਤਾਂ ਹੋਈਆਂ ਹਨ। -ਪੀਟੀਆਈ



Most Read

2024-09-21 15:58:05