Breaking News >> News >> The Tribune


ਭਾਰਤ ਵਰਗੇ ਮੁਲਕ ਲਈ ਜਮਹੂਰੀਅਤ ਸਭ ਤੋਂ ਵਧੀਆ ਢਾਂਚਾ: ਰਾਮੰਨਾ


Link [2022-04-02 07:14:49]



ਨਵੀਂ ਦਿੱਲੀ, 1 ਅਪਰੈਲ

ਚੀਫ ਜਸਟਿਸ ਐੱਨਵੀ ਰਾਮੰਨਾ ਨੇ ਅੱਜ ਕਿਹਾ ਕਿ ਭਾਰਤ ਵਰਗੇ ਵੰਨ-ਸੁਵੰਨਤਾ ਭਰਪੂਰ ਮੁਲਕ ਲਈ ਜਮਹੂਰੀਅਤ ਸਭ ਤੋਂ ਢੁੱਕਵਾਂ ਪ੍ਰਬੰਧ ਹੈ ਅਤੇ ਤਾਨਾਸ਼ਾਹੀ ਰਾਹੀਂ ਦੇਸ਼ ਦੀ ਇਸ ਵੰਨ-ਸੁਵੰਨਤਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ।

ਸੀਬੀਆਈ ਦੇ ਸਥਾਪਨਾ ਦਿਵਸ ਮੌਕੇ 19ਵਾਂ ਡੀਪੀ ਕੋਹਲੀ ਯਾਦਗਾਰੀ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ, 'ਜਮਹੂਰੀਅਤ ਨਾਲ ਸਾਡੇ ਹੁਣ ਤੱਕ ਦੇ ਤਜਰਬੇ ਨੂੰ ਦੇਖਦਿਆਂ ਇਹ ਸਾਬਤ ਹੁੰਦਾ ਹੈ ਕਿ ਜਮਹੂਰੀਅਤ ਸਾਡੇ ਬਹੁਲਵਾਦੀ ਸਮਾਜ ਲਈ ਸਭ ਤੋਂ ਢੁੱਕਵਾਂ ਪਬੰਧ ਹੈ।' ਉਨ੍ਹਾਂ ਕਿਹਾ, 'ਤਾਨਾਸ਼ਾਹੀ ਰਾਹੀਂ ਸਾਡੀ ਖੁਸ਼ਹਾਲ ਵੰਨ-ਸੁਵੰਨਤਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਜਮਹੂਰੀਅਤ ਰਾਹੀਂ ਹੀ ਸਾਡੀ ਖੁਸ਼ਹਾਲ ਸੰਸਕ੍ਰਿਤੀ, ਵਿਰਾਸਤ ਤੇ ਬਹੁਲਵਾਦ ਨੂੰ ਕਾਇਮ ਰੱਖਿਆ ਤੇ ਮਜ਼ਬੂਤ ਕੀਤਾ ਜਾ ਸਕਦਾ ਹੈ।' 'ਜਮਹੂਰੀਅਤ: ਜਾਂਚ ਏਜੰਸੀਆਂ ਦੀ ਭੂਮਿਕਾ ਤੇ ਜ਼ਿੰਮੇਵਾਰੀ' ਬਾਰੇ ਆਪਣੇ ਭਾਸ਼ਣ ਦੌਰਾਨ ਜਸਟਿਸ ਰਾਮੰਨਾ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੀ ਉਨ੍ਹਾਂ ਦੀ ਇੱਛਾ ਹੈ ਕਿਉਂਕਿ ਉਹ ਲਾਜ਼ਮੀ ਤੌਰ 'ਤੇ ਜਿਊਣ ਲਈ ਲੋਕਤੰਤਰੀ ਢੰਗ 'ਚ ਯਕੀਨ ਰੱਖਦੇ ਹਨ।

ਪੁਲੀਸ ਪ੍ਰਬੰਧ ਬਾਰੇ ਗੱਲ ਕਰਦਿਆਂ ਜਸਟਿਸ ਰਾਮੰਨਾ ਨੇ ਕਿਹਾ ਕਿ ਲੋਕ ਨਿਰਾਸ਼ਾ ਸਮੇਂ ਪੁਲੀਸ ਨਾਲ ਸੰਪਰਕ ਕਰਨ ਤੋਂ ਝਿਜਕਦੇ ਹਨ। -ਪੀਟੀਆਈ



Most Read

2024-09-21 15:55:26