Breaking News >> News >> The Tribune


‘ਨੌਜਵਾਨ ਅਧਿਕਾਰੀਆਂ ਦੇ ਸਿਖਲਾਈ ਪ੍ਰੋਗਰਾਮ ਨੂੰ ਨਵੀਂ ਦਿਸ਼ਾ ਮਿਲੇ’


Link [2022-04-02 07:14:49]



ਨਵੀਂ ਦਿੱਲੀ, 1 ਅਪਰੈਲ

ਸੰਸਦੀ ਕਮੇਟੀ ਨੇ ਮਸੂਰੀ ਆਧਾਰਿਤ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਨਿਸਟਰੇਸ਼ਨ ਨੂੰ ਕਿਹਾ ਹੈ ਕਿ ਉਹ ਨੌਜਵਾਨ ਅਧਿਕਾਰੀਆਂ (ਸਿਵਲ ਸਰਵੈਂਟਸ) ਨੂੰ ਲੋਕਾਂ ਖਾਸ ਕਰਕੇ ਹਾਸ਼ੀਏ 'ਤੇ ਧੱਕੇ ਅਤੇ ਦੱਬੇ-ਕੁਚਲੇ ਤੇ ਕਮਜ਼ੋਰ ਵਰਗਾਂ ਦੀਆਂ ਲੋੜਾਂ ਪ੍ਰਤੀ ਵਧੇਰੇ ਸੁਚੇਤ ਬਣਾਉਣ ਲਈ ਆਪਣੇ ਸਿਖਲਾਈ ਪ੍ਰੋਗਰਾਮ ਨੂੰ ਨਵੀਂ ਦਿਸ਼ਾ ਦੇੇਵੇ। ਕਮੇਟੀ ਨੇ ਆਪਣੀ ਹਾਲੀਆ ਰਿਪੋਰਟ ਵਿੱਚ ਐੱਲਬੀਐੱਸਐੱਨਏਏ ਨੂੰ ਸਿਫਾਰਸ਼ ਕੀਤੀ ਹੈ ਕਿ ਉਹ 'ਸਾਰਿਆਂ ਲਈ ਇਕੋ ਸਿਖਲਾਈ' ਦੀ ਆਪਣੀ ਪਹੁੰਚ ਵਿੱਚ ਤਬਦੀਲੀ ਲਿਆਉਂਦਿਆਂ ਇਸ ਨੂੰ 'ਲੋੜ ਅਧਾਰਿਤ ਸਿਖਲਾਈ' ਦਾ ਰੂਪ ਦੇਵੇ। ਕਮੇਟੀ ਨੇ ਕਿਹਾ ਕਿ ਉਸ ਦੇ ਵਿਚਾਰ ਵਿੱਚ ਸਿਖਲਾਈ ਨਿਰਵਿਘਨ ਹੋਵੇ ਅਤੇ ਵਿਅਕਤੀ ਵਿਸ਼ੇਸ਼ ਦੀਆਂ ਲੋੜਾਂ ਮੁਤਾਬਕ ਇਸ ਵਿੱਚ ਫੇਰ-ਬਦਲ ਕੀਤਾ ਜਾਵੇ। ਪਰਸੋਨਲ, ਲੋਕ ਸ਼ਿਕਾਇਤਾਂ, ਕਾਨੂੰਨ ਤੇ ਨਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਲਈ ਸਿਖਲਾਈ ਲਈ ਜ਼ਰੂਰੀ ਹੈ। -ਪੀਟੀਆਈ



Most Read

2024-09-21 15:28:56