Breaking News >> News >> The Tribune


‘ਦੇਸ਼ ਲਈ ਮਹਿੰਗਾਈ ਦੇ ਦਰਦ ਦੀ ਦਵਾਈ ਜ਼ਰੂਰੀ’


Link [2022-04-02 07:14:49]



ਨਵੀਂ ਦਿੱਲੀ, 1 ਅਪਰੈਲ

ਕੇਂਦਰ 'ਤੇ ਆਮ ਲੋਕਾਂ ਪ੍ਰਤੀ ਗ਼ੈਰ ਸੰਜੀਦਾ ਹੋਣ ਦੇ ਦੋਸ਼ ਲਾਉਂਦਿਆਂ ਰਾਜ ਸਭਾ ਦੇ ਦੋ ਮੈਂਬਰਾਂ ਨੇ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧੇ 'ਤੇ ਚਿੰਤਾ ਜਤਾਉਂਦਿਆਂ ਮੰਗ ਕੀਤੀ ਕਿ ਇਹ ਫ਼ੈਸਲਾ ਵਾਪਸ ਲਿਆ ਜਾਵੇ। ਰਾਜ ਸਭਾ ਮੈਂਬਰਾਂ ਨੇ ਦਵਾਈਆਂ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ, 'ਮਹਿੰਗਾਈ ਦੇ ਦਰਦ ਦੀ ਦਵਾਈ ਵੀ ਜ਼ਰੂਰੀ ਹੋ ਗਈ ਹੈ।'

ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਸੀਪੀਐੱਮ ਦੇ ਜੌਹਨ ਬ੍ਰਿਟਸ ਨੇ ਕਿਹਾ ਕਿ ਅੱਜ ਤੋਂ 800 ਤੋਂ ਵਧ ਦਵਾਈਆਂ ਦੀਆਂ ਕੀਮਤਾਂ 11 ਫ਼ੀਸਦ ਤੱਕ ਵਧਾ ਦਿੱਤੀਆਂ ਗਈਆਂ ਹਨ ਜਿਸ ਨਾਲ ਆਮ ਆਦਮੀ 'ਤੇ ਮਾੜਾ ਅਸਰ ਪਵੇਗਾ।

ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਅਤੇ ਰੋਜ਼ਾਨਾ ਤੇਲ ਕੀਮਤਾਂ 'ਚ ਹੋ ਰਹੇ ਵਾਧੇ ਨਾਲ ਲੋਕਾਂ ਦਾ ਹੋਰ ਬੁਰਾ ਹਾਲ ਹੈ। 'ਜਦੋਂ ਪੂਰਾ ਮੁਲਕ ਸਿਹਤ ਐਮਰਜੈਂਸੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਤਾਂ ਕਿਸੇ ਵੀ ਸੰਜੀਦਾ ਸਰਕਾਰ ਨੂੰ ਇਸ ਕਦਮ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।'

ਸ਼ਿਵ ਸੈਨਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਵੀ ਇਹ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਤੁਰੰਤ ਰਾਹਤ ਦੇਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਦਵਾਈਆਂ ਦੀਆਂ ਕੀਮਤਾਂ 'ਚ ਰਾਹਤ ਦੇਣ ਬਾਰੇ ਵਿਚਾਰ ਕਰੇ। -ਪੀਟੀਆਈ



Most Read

2024-09-21 15:51:10