Breaking News >> News >> The Tribune


ਸਾਬਰਮਤੀ ਆਸ਼ਰਮ ਪ੍ਰਾਜੈਕਟ: ਅਰਜ਼ੀ ਮੁੜ ਵਿਚਾਰ ਲਈ ਹਾਈ ਕੋਰਟ ਭੇਜੀ


Link [2022-04-02 07:14:49]



ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਵੱਲੋਂ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਦਾ ਪੁਨਰ ਵਿਕਾਸ ਕਰਨ ਸਬੰਧੀ ਰਾਜ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਦਾਇਰ ਅਰਜ਼ੀ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਵਾਪਸ ਗੁਜਰਾਤ ਹਾਈ ਕੋਰਟ ਭੇਜ ਦਿੱਤੀ ਹੈ। ਤੁਸ਼ਾਰ ਗਾਂਧੀ ਨੇ ਹਾਈ ਕੋਰਟ ਦੇ 25 ਨਵੰਬਰ 2021 ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਸ 'ਚ ਇਸ ਸਬੰਧੀ ਦਾਖਲ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਸੂਰਿਆਕਾਂਤ ਦੇ ਬੈਂਚ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਦਿਆਂ ਕਿਹਾ, 'ਹਾਈ ਕੋਰਟ ਨੇ ਰਿੱਟ ਪਟੀਸ਼ਨ ਰੱਦ ਕਰਨ ਤੋਂ ਪਹਿਲਾਂ ਗੁਜਰਾਤ ਸਰਕਾਰ ਤੋਂ ਇਸ ਮਾਮਲੇ 'ਚ ਹਲਫ਼ਨਾਮਾ ਨਹੀਂ ਮੰਗਿਆ।' ਸੁਪਰੀਮ ਕੋਰਟ ਨੇ ਕਿਹਾ, 'ਸਾਡਾ ਵਿਚਾਰ ਹੈ ਕਿ ਹਾਈ ਕੋਰਟ ਲਈ ਇਹ ਸਹੀ ਰਹੇਗਾ ਕਿ ਉਹ ਅਪੀਲ 'ਚ ਚੁੱਕੇ ਗਏ ਮੁੱਦਿਆਂ ਦਾ ਫ਼ੈਸਲਾ ਰਾਜ ਸਰਕਾਰ ਵੱਲੋਂ ਇਸ ਮਾਮਲੇ 'ਚ ਵੱਖ ਵੱਖ ਤੱਥਾਂ ਨਾਲ ਹਲਫ਼ਨਾਮਾ ਦਾਖਲ ਕਰਨ ਦਾ ਮੌਕਾ ਦੇਣ ਤੋਂ ਬਾਅਦ ਕਰੇ।' -ਪੀਟੀਆਈ



Most Read

2024-09-21 15:36:47