World >> The Tribune


ਭਾਰਤ ਦੀ ਹਮਾਇਤ ਕਰ ਰਿਹਾ ਤਾਕਤਵਰ ਮੁਲਕ ਪਾਕਿ ਤੋਂ ਖਫ਼ਾ: ਇਮਰਾਨ


Link [2022-04-02 05:34:07]



ਇਸਲਾਮਾਬਾਦ: ਸੰਸਦ 'ਚ ਐਤਵਾਰ ਨੂੰ ਬੇਭਰੋਸਗੀ ਦੇ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਾਰਨ ਖ਼ਾਨ ਨੇ ਅੱਜ ਕਿਹਾ ਕਿ ਭਾਰਤ ਦੀ ਹਮਾਇਤ ਕਰ ਰਿਹਾ 'ਤਾਕਤਵਰ ਮੁਲਕ' ਪਾਕਿਸਤਾਨ ਤੋਂ ਖਫ਼ਾ ਹੈ ਕਿਉਂਕਿ ਉਨ੍ਹਾਂ ਹੁਣੇ ਜਿਹੇ ਰੂਸ ਦਾ ਦੌਰਾ ਕਰਕੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਇਸਲਾਮਾਬਾਦ ਸਕਿਊਰਿਟੀ ਡਾਇਲਾਗ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਜ਼ੋਰ ਦਿੱਤਾ ਕਿ ਮੁਲਕ ਲਈ ਆਜ਼ਾਦ ਵਿਦੇਸ਼ ਨੀਤੀ ਅਹਿਮ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਸਮਰੱਥਾ ਮੁਤਾਬਕ ਸਿਖਰਾਂ ਨਹੀਂ ਛੂਹ ਸਕਿਆ ਕਿਉਂਕਿ ਉਹ ਹੋਰ ਤਾਕਤਵਰ ਮੁਲਕਾਂ 'ਤੇ ਜ਼ਿਆਦਾ ਨਿਰਭਰ ਹੈ। 'ਆਜ਼ਾਦ ਵਿਦੇਸ਼ ਨੀਤੀ ਤੋਂ ਵਿਰਵਾ ਕੋਈ ਵੀ ਮੁਲਕ ਆਪਣੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ 'ਚ ਕਾਮਯਾਬ ਨਹੀਂ ਰਹਿੰਦਾ ਹੈ।' ਇਮਰਾਨ ਨੇ ਕਿਹਾ ਕਿ ਵਿਦੇਸ਼ੀ ਸਹਾਇਤਾ ਦੇ ਬਦਲੇ 'ਚ ਹੋਰ ਮੁਲਕਾਂ ਦੀ ਇੱਛਾ ਮੁਤਾਬਕ ਚੱਲਣ ਦੀ ਬਜਾਏ ਆਜ਼ਾਦ ਫ਼ੈਸਲੇ ਲੈਣੇ ਦੇਸ਼ ਦੇ ਹਿੱਤ 'ਚ ਹਨ। ਅਮਰੀਕਾ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ 'ਤਾਕਤਵਰ ਮੁਲਕ' ਨੇ ਉਨ੍ਹਾਂ ਦੇ ਰੂਸ ਦੌਰੇ 'ਤੇ ਨਾਰਾਜ਼ਗੀ ਜਤਾਈ ਸੀ ਜਦਕਿ ਆਪਣੇ ਭਾਈਵਾਲ ਭਾਰਤ, ਜੋ ਰੂਸ ਤੋਂ ਤੇਲ ਖ਼ਰੀਦ ਰਿਹਾ ਹੈ, ਦੀ ਉਹ ਹਮਾਇਤ ਕਰ ਰਿਹਾ ਹੈ। ਇਮਰਾਨ ਨੇ 24 ਫਰਵਰੀ ਨੂੰ ਪੂਤਿਨ ਨਾਲ ਕ੍ਰੈਮਲਿਨ 'ਚ ਮੁਲਾਕਾਤ ਕੀਤੀ ਸੀ ਜਿਸ ਦਿਨ ਰੂਸ ਨੇ ਯੂਕਰੇਨ ਖ਼ਿਲਾਫ਼ ਜੰਗ ਛੇੜੀ ਸੀ। -ਪੀਟੀਆਈ



Most Read

2024-09-20 17:49:37