World >> The Tribune


ਦਲੀਪ ਸਿੰਘ ਦੀ ਭਾਰਤ ’ਚ ਉਸਾਰੂ ਗੱਲਬਾਤ ਹੋਈ: ਵ੍ਹਾਈਟ ਹਾਊਸ


Link [2022-04-02 05:34:07]



ਵਾਸ਼ਿੰਗਟਨ, 1 ਅਪਰੈਲ

ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਦੇ ਭਾਰਤ ਦੌਰੇ ਦੌਰਾਨ ਉਸਾਰੂ ਗੱਲਬਾਤ ਹੋਈ ਹੈ। ਵ੍ਹਾਈਟ ਹਾਊਸ ਨੇ ਇਹ ਦਾਅਵਾ ਕੀਤਾ ਹੈ। ਵ੍ਹਾਈਟ ਹਾਊਸ ਦੀ ਸੰਚਾਰ ਬਾਰੇ ਡਾਇਰੈਕਟਰ ਕੇਟ ਬੈਡਿੰਗਫੀਲਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲੀਪ ਸਿੰਘ ਦਾ ਆਪਣੇ ਭਾਰਤੀ ਹਮਰੁਤਬਾ ਨਾਲ ਵਧੀਆ ਵਿਚਾਰ ਵਟਾਂਦਰਾ ਹੋਇਆ ਹੈ। ਉਧਰ ਵੱਖਰੀ ਨਿਊਜ਼ ਕਾਨਫਰੰਸ 'ਚ ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਰੂਸੀ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਹਰੇਕ ਮੁਲਕ ਦੇ ਆਪੋ-ਆਪਣੇ ਸਬੰਧ ਹਨ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਸਾਰੇ ਮੁਲਕ ਇਹ ਯਕੀਨੀ ਬਣਾਉਣ ਕਿ ਵਲਾਦੀਮੀਰ ਪੂਤਿਨ ਛੇਤੀ ਤੋਂ ਛੇਤੀ ਜੰਗ ਰੋਕੇ। ਉਨ੍ਹਾਂ ਭਾਰਤ ਅਤੇ ਰੂਸ ਵਿਚਕਾਰ ਵਪਾਰ ਰੁਪਏ ਤੇ ਰੂਬਲ 'ਚ ਹੋਣ ਬਾਰੇ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। -ਪੀਟੀਆਈ



Most Read

2024-09-20 17:45:08