World >> The Tribune


ਸੀਆਈਏ ਦੇ ਡਾਇਰੈਕਟਰ ਨੂੰ ਕਰੋਨਾ, ਘਰੋਂ ਕਰਨਗੇ ਕੰਮ


Link [2022-04-02 05:34:07]



ਵਾਸ਼ਿੰਗਟਨ, 1 ਅਪਰੈਲ

ਅਮਰੀਕੀ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦੇ ਡਾਇਰੈਕਟਰ ਵਿਲੀਅਮ ਬਰਨਸ (65) ਨੂੰ ਕਰੋਨਾ ਹੋ ਗਿਆ ਹੈ। ਖ਼ਬਰ ਏਜੰਸੀ ਸਿਨਹੂਆ ਮੁਤਾਬਕ ਬਰਨਸ ਨੇ ਕਰੋਨਾ ਤੋਂ ਬਚਾਅ ਦੇ ਦੋਵੇਂ ਟੀਕੇ ਲਗਵਾਏ ਹੋਏ ਸਨ ਅਤੇ ਬੂਸਟਰ ਖੁਰਾਕ ਵੀ ਲਈ ਹੋਈ ਸੀ। ਉਨ੍ਹਾਂ 'ਚ ਲਾਗ ਦੇ ਹਲਕੇ ਲੱਛਣ ਦੇਖਣ ਨੂੰ ਮਿਲੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਬੁੱਧਵਾਰ ਸਵੇਰੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕੀਤੀ ਸੀ ਅਤੇ ਐੱਨ-95 ਮਾਸਕ ਪਹਿਨ ਰੱਖਿਆ ਸੀ। ਉਂਜ ਬਾਇਡਨ ਨਾਲ ਮੁਲਾਕਾਤ ਦੌਰਾਨ ਉਹ ਦੂਰ ਹੀ ਰਹੇ ਸਨ। ਬਰਨਸ ਸੀਆਈਏ ਡਾਇਰੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ ਪਰ ਉਹ ਘਰੋਂ ਕੰਮ ਕਰਨਗੇ। ਉਹ ਕੋਵਿਡ ਨੇਮਾਂ ਮੁਤਾਬਕ ਹੁਣ 5 ਦਿਨਾਂ ਦੇ ਏਕਾਂਤਵਾਸ 'ਚ ਰਹਿਣਗੇ। ਇਸ ਮਗਰੋਂ ਕਰੋਨਾ ਨੈਗੇਟਿਵ ਟੈਸਟ ਰਿਪੋਰਟ ਆਉਣ 'ਤੇ ਹੀ ਉਹ ਦਫ਼ਤਰ ਆਉਣਗੇ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਅਤੇ ਪ੍ਰਿੰਸੀਪਲ ਡਿਪਟੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪਿਅਰੇ ਵੀ ਕੋਵਿਡ-19 ਤੋਂ ਪੀੜਤ ਹੋ ਗਈਆਂ ਸਨ। -ਆਈਏਐਨਐਸ



Most Read

2024-09-20 17:58:43