World >> The Tribune


ਭਾਰਤ ਦਾ ਸਮਰਥਕ ਇੱਕ ਸ਼ਕਤੀਸ਼ਾਲੀ ਦੇਸ਼ ਮੇਰੇ ਰੂਸ ਦੌਰੇ ਕਾਰਨ ਪਾਕਿਸਤਾਨ ਤੋਂ ਨਾਰਾਜ਼: ਇਮਰਾਨ ਖ਼ਾਨ


Link [2022-04-02 05:34:07]



ਇਸਲਾਮਾਬਾਦ, 1 ਅਪਰੈਲ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਖ਼ਿਲਾਫ਼ ਬੇਭਰੋਸਗੀ ਮਤੇ 'ਤੇ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਸਮਰਥਨ ਕਰਨ ਵਾਲਾ ਇੱਕ ''ਸ਼ਕਤੀਸ਼ਾਲੀ ਦੇਸ਼'' ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਹਾਲੀਆ ਰੂਸ ਦੌਰੇ ਕਾਰਨ ਪਾਕਿਸਤਾਨ ਨਾਲ ਨਾਰਾਜ਼ ਹੈ। ਇਸਲਾਮਾਬਾਦ ਸਕਿਓਰਿਟੀ ਡਾਇਲਾਗ (ਆਈਐੱਸਡੀ) ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਸੁਤੰਤਰ ਵਿਦੇਸ਼ ਨੀਤੀ ਦੇਸ਼ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਉੱਚ ਸਮਰੱਥਾ ਨੂੰ ਨਹੀਂ ਛੂਹ ਸਕਦਾ, ਇਸ ਦਾ ਕਾਰਨ ਹੋਰ ਸ਼ਕਤੀਸ਼ਾਲੀ ਦੇਸ਼ਾਂ 'ਤੇ ਨਿਰਭਰਤਾ 'ਸਿੰਡਰੋਮ' ਹੈ। ਖਾਨ ਨੇ ਕਿਹਾ, 'ਇੱਕ ਸੁਤੰਤਰ ਵਿਦੇਸ਼ ਨੀਤੀ ਤੋਂ ਬਿਨਾਂ ਕੋਈ ਵੀ ਦੇਸ਼ ਆਪਣੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ 'ਚ ਅਸਮਰੱਥ ਰਹਿੰਦਾ ਹੈ।'' ਉਨ੍ਹਾਂ ਕਿਹਾ ਕਿ ਵਿਦੇਸ਼ੀ ਸਹਾਇਤਾ ਬਦਲੇ ਹੋਰ ਦੇਸ਼ਾਂ ਦੇ ਮਰਜ਼ੀ ਅੱਗੇ ਝੁਕਣ ਤੋਂ ਅਹਿਮ ਦੇਸ਼ ਦੇ ਹਿੱਤਾਂ ਨੂੰ ਬੁਲੰਦ ਰੱਖਦਿਆਂ ਸੁਤੰਤਰ ਫ਼ੈਸਲਾ ਲੈਣਾ ਹੈ। ਸਰਕਾਰੀ ਖ਼ਬਰ ਏਜੰਸੀ ਏਪੀਪੀ ਦੀ ਖ਼ਬਰ ਮੁਤਾਬਕ, ਅਮਰੀਕਾ ਵੱਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਖ਼ਾਨ ਨੇ ਕਿਹਾ ਕਿ ਇੱਕ ''ਸ਼ਕਤੀਸ਼ਾਲੀ ਦੇਸ਼' ਨੇ ਹਾਲ 'ਚ ਹੀ ਉਨ੍ਹਾਂ ਦੀ ਰੂਸ ਫੇਰੀ 'ਤੇ ਨਾਰਾਜ਼ਗੀ ਪ੍ਰਗਟਾਈ ਸੀ। ਉਨ੍ਹਾਂ ਕਿਹਾ, ''ਦੂਜੇ ਪਾਸੇ, ਉਹ ਆਪਣੇ ਸਹਿਯੋਗੀ ਭਾਰਤ ਦਾ ਸਮਰਥਨ ਦਾ ਕਰ ਰਿਹਾ ਹੈ, ਜਿਹੜੇ ਰੂਸ ਤੋਂ ਤੇਲ ਦਰਾਮਦ ਕਰਦਾ ਹੈ। -ਪੀਟੀਆਈ



Most Read

2024-09-20 17:53:23