World >> The Tribune


ਪੋਪ ਨੇ ਕੈਨੇਡਾ ਦੇ ਸਕੂਲਾਂ ਵਿੱਚ ਬਦਸਲੂਕੀ ਲਈ ਲੋਕਾਂ ਤੋਂ ਮੁਆਫ਼ੀ ਮੰਗੀ


Link [2022-04-02 05:34:07]



ਵੈਟੀਕਨ ਸਿਟੀ, 1 ਅਪਰੈਲ

ਪੋਪ ਫਰਾਂਸਿਸ ਨੇ ਕੈਨੇਡਾ ਵਿਚ ਚਰਚ ਵੱਲੋਂ ਚਲਾਏ ਜਾਂਦੇ ਰਹੇ ਰਿਹਾਇਸ਼ੀ ਸਕੂਲਾਂ ਵਿੱਚ ਸਥਾਨਕ ਲੋਕਾਂ ਵੱਲੋਂ ਸਹਿਣ ਕੀਤੇ ਕੀਤੀ ਗਈ 'ਨਿੰਦਣਯੋਗ' ਬਦਸਲੂਕੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਦੇ ਅੰਤ ਤੱਕ ਉਨ੍ਹਾਂ ਵੱਲੋਂ ਕੈਨੇਡਾ ਦੌਰਾ ਕਰਨ ਦੀ ਉਮੀਦ ਹੈ ਤਾਂ ਕਿ ਉਹ ਉਨ੍ਹਾਂ ਸਾਰੇ ਲੋਕਾਂ ਤੋਂ ਵਿਅਕਤੀਗਤ ਤੌਰ 'ਤੇ ਮੁਆਫ਼ੀ ਮੰਗ ਸਕਣ, ਜਿਨ੍ਹਾਂ ਨੂੰ ਕੈਥੋਲਿਕ ਚਰਚ ਦੀ ਮਿਸ਼ਨਰੀ ਹੱਥੋਂ ਮਾੜੇ ਸਲੂਕ ਦਾ ਸਾਹਮਣਾ ਕਰਨ ਪਿਆ। ਪੋਪ ਨੇ ਮੁਆਫ਼ੀ ਮੰਗਦਿਆਂ ਮੈਟਿਸ, ਇਨੂਇਟ ਅਤੇ ਫਸਟ ਨੇਸ਼ਨਜ਼ ਭਾਈਚਾਰਿਆਂ ਦੇ ਕਈ ਮੈਂਬਰਾਂ ਨੇ ਕੈਨੇਡਾ ਦੀ ਦੌਰਾ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ ਹੈ। ਇਨ੍ਹਾਂ ਭਾਈਚਾਰਿਆਂ ਨੇ ਪੋਪ ਤੋਂ ਮੁਆਫ਼ੀ ਮੰਗਣ ਅਤੇ ਕੈਥੋਲਿਕ ਚਰਚ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 1,50,000 ਤੋਂ ਵੱਧ ਸਵਦੇਸ਼ੀ ਬੱਚਿਆਂ ਨੂੰ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਰਾਜ-ਵਿੱਤ ਫੰਡਿਗ ਵਾਲੇ ਇਸਾਈ ਸਕੂਲਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੇ ਸੱਭਿਆਚਾਰ ਦੇ ਪ੍ਰਭਾਵ ਤੋਂ ਵੱਖ ਕੀਤਾ ਜਾ ਸਕੇ। ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਨੇ ਮੰਨਿਆ ਹੈ ਕਿ ਸਕੂਲਾਂ ਵਿੱਚ ਸਰੀਰਕ ਅਤੇ ਜਿਨਸੀ ਸੋਸ਼ਣ ਵੱਡੇ ਪੈਮਾਨੇ 'ਤੇ ਹੁੰਦਾ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ਬੋਲਣ 'ਤੇ ਕੁੱਟਿਆ ਜਾਂਦਾ ਸੀ। ਕੈਨੇਡਾ ਵਿੱਚ 130 ਰਿਹਾਇਸ਼ੀ ਸਕੂਲਾਂ ਵਿੱਚ ਲੱਗਪਗ ਤਿੰਨ ਚੌਥਾਈ ਸਕੂਲ ਕੈਥੋਲਿਕ ਚਰਚ ਵੱਲੋਂ ਚਲਾਏ ਜਾ ਰਹੇ ਹਨ। -ਏਪੀ



Most Read

2024-09-20 17:53:29