World >> The Tribune


ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪਰਵਾਸੀਆਂ ਵਿੱਚ ਸਭ ਤੋਂ ਵੱਧ ਭਾਰਤੀ


Link [2022-04-02 05:34:07]



ਟੋਰਾਂਟੋ, 1 ਅਪਰੈਲ

ਕੈਨੇਡਾ ਵੱਲੋਂ ਸਾਲ 2022 ਵਿੱਚ ਰਿਕਾਰਡ 4,32,000 ਨਵੇਂ ਲੋਕਾਂ ਦੇਸ਼ ਵਿੱਚ ਦਾਖਲਾ ਦੇਣ ਦੀ ਯੋਜਨਾ ਹੈ ਅਤੇ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਉਸ ਨੇ 1,08,000 ਨਵੇਂ ਪਰਵਾਸੀਆਂ ਦਾ ਦੇਸ਼ ਵਿੱਚ ਸਵਾਗਤ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜਰ ਨੇ ਵੀਰਵਾਰ ਨੂੰ ਕਿਹਾ, ''ਕੈਨੇਡਾ ਨੂੰ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਇੱਕ ਪਸੰਦੀਦਾ ਸਥਾਨ ਹੋਣ 'ਤੇ ਮਾਣ 'ਤੇ ਅਤੇ ਅਸੀਂ ਉਨ੍ਹਾਂ ਨੂੰ ਸਭ ਤੋਂ ਵਧੀਆ ਤਜਰਬਾ ਮੁਹੱਈਆ ਕਰਵਾਉਣ ਲਈ ਪੂਰੀ ਮਿਹਨਤ ਕਰਾਂਗੇ।'' ਇਸ ਸਾਲ ਕੈਨੇਡਾ ਵਿੱਚ ਰੈਜੀਡੈਂਸ ਲੈਣ ਵਾਲਿਆਂ ਭਾਰਤੀ ਸਭ ਤੋਂ ਅੱਗੇ ਹਨ। ਦੇਸ਼ ਵੱਲੋਂ 4,05,000 ਨਵੇਂ ਪਰਵਾਸੀਆਂ ਦੇ ਦਾਖਲ ਕੀਤੇ ਗਏ ਰਿਕਾਰਡ ਮੁਤਾਬਕ ਸਾਲ 2021 ਵਿੱਚ ਲੱਗਪਗ 1,00,000 ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣੇ ਹਨ। ਸਾਲ 2021-2022 ਦੌਰਾਨ 2,10,000 ਤੋਂ ਪੱਕੇ ਵਸਨੀਕਾਂ ਨੇ ਕੈਨੇਡਿਆਈ ਨਾਗਰਿਕਤਾ ਹਾਸਲ ਕੀਤੀ ਹੈ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਵੱਲੋਂ 4,50,000 ਸਟੱਡੀ ਪਰਮਿਟ ਅਰਜ਼ੀਆਂ ਵੀ ਜਾਰੀ ਕੀਤੀਆਂ ਗਈਆਂ ਹਨ। ਅੰਕੜਿਆਂ ਮੁਤਾਬਕ 31 ਦਸੰਬਰ 2021 ਤੱਕ ਕੈਨੇਡਾ ਵਿੱਚ 6,22,000 ਵਿਦੇਸ਼ੀ ਵਿਦਿਆਰਥੀ ਸਨ, ਜਿਨ੍ਹਾਂ ਵਿੱਚ 2,17,410 ਭਾਰਤੀ ਵਿਦਿਆਰਥੀ ਸ਼ਾਮਲ ਹਨ। -ਆਈਏਐੱਨਐੱਸ



Most Read

2024-09-20 17:48:20