Breaking News >> News >> The Tribune


ਜ਼ਾਕਿਰ ਨਾਇਕ ਦੀ ਜਥੇਬੰਦੀ ’ਤੇ ਪਾਬੰਦੀ ’ਚ ਪੰਜ ਸਾਲਾਂ ਲਈ ਵਾਧਾ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਦਿੱਲੀ ਹਾਈ ਕੋਰਟ ਦੇ ਇੱਕ ਟ੍ਰਿਬਿਊਨਲ ਨੇ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈਆਰਐੱਫ) 'ਤੇ ਲਾਈ ਪਾਬੰਦੀ ਵਿੱਚ ਪੰਜ ਸਾਲਾਂ ਲਈ ਵਾਧਾ ਕਰ ਦਿੱਤਾ ਹੈ। ਇਹ ਜਥੇਬੰਦੀ ਜ਼ਾਕਿਰ ਨਾਇਕ ਵੱਲੋਂ ਬਣਾਈ ਗਈ ਸੀ ਜਿਸ 'ਤੇ ਭਾਰਤ ਤੇ ਵਿਦੇਸ਼ ਰਹਿੰਦੇ ਮੁਸਲਿਮ ਨੌਜਵਾਨਾਂ ਨੂੰ ਦਹਿਸ਼ਤੀ ਕਾਰਵਾਈਆਂ ਕਰਨ ਲਈ ਉਕਸਾਉਣ ਦਾ ਦੋਸ਼ ਹੈ। ਇਸ ਜਥੇਬੰਦੀ 'ਤੇ ਕੇਂਦਰ ਸਰਕਾਰ ਵੱਲੋਂ 17 ਨਵੰਬਰ 2016 ਵਿੱਚ ਪਾਬੰਦੀ ਲਾਈ ਗਈ ਸੀ, ਜਿਸਨੂੰ 15 ਨਵੰਬਰ 2021 ਨੂੰ ਪੰਜ ਸਾਲਾਂ ਲਈ ਵਧਾ ਦਿੱਤਾ ਗਿਆ ਸੀ।

ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀ ਐੱਨ ਪਟੇਲ ਦੀ ਸ਼ਮੂਲੀਅਤ ਵਾਲਾ ਇੱਕ ਟ੍ਰਿਬਿਊਨਲ ਬਣਾਇਆ ਸੀ, ਜਿਸਨੇ ਇਹ ਫ਼ੈਸਲਾ ਕਰਨਾ ਸੀ ਕਿ ਆਈਆਰਐੱਫ ਨੂੰ ਗੈਰ-ਕਾਨੂੰਨੀ ਜਥੇਬੰਦੀ ਐਲਾਨਣ ਵਾਸਤੇ ਢੁਕਵਾਂ ਕਾਰਨ ਸੀ ਜਾਂ ਨਹੀਂ। -ਪੀਟੀਆਈ



Most Read

2024-09-21 15:40:36