World >> The Tribune


ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਨਤੀਜੇ ਤਬਾਹਕੁੰਨ ਹੋਣਗੇ: ਪਲੋਟਨਰ


Link [2022-03-31 08:34:04]



ਨਵੀਂ ਦਿੱਲੀ, 30 ਮਾਰਚ

ਜਰਮਨੀ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਨਜ਼ ਪਲੋਟਨਰ ਨੇ ਕਿਹਾ ਹੈ ਕਿ ਜੇ ਰੂਸ ਦੇ ਯੂਕਰੇਨ ਉੱਤੇ ਹਮਲੇ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਤਬਾਹਕੁੰਨ ਹੋਣਗੇ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਾਰਤ ਰੂਸ ਨੂੰ ਸਪਸ਼ਟ ਸੁਨੇਹਾ ਲਾਵੇਗਾ। ਜ਼ਿਕਰਯੋਗ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਭਾਰਤ ਆ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਜਰਮਨੀ ਦੇ ਸੁਰੱਖਿਆ ਤੇ ਵਿਦੇਸ਼ ਨੀਤੀ ਬਾਰੇ ਸਲਾਹਕਾਰ ਜੇਨਜ਼ ਪਲੌਟਨਰ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਮੁਲਕਾਂ ਦੇ ਦੁਵੱਲੇ ਮੁੱਦਿਆਂ ਤੇ ਯੂਕਰੇਨ ਦੀ ਮੌਜੂਦਾ ਸਥਿਤੀ ਕਾਰਨ ਪੈਦਾ ਹੋਈ ਭੂਗੋਲਿਕ-ਰਾਜਨੀਤਕ ਉਥਲ-ਪੁਥਲ ਦੀ ਸਥਿਤੀ ਬਾਰੇ ਚਰਚਾ ਕੀਤੀ ਗਈ। ਸ੍ਰੀ ਪਲੌਟਨਰ ਭਾਰਤ ਦੇ ਇੱਕ ਦਿਨਾ ਦੌਰੇ 'ਤੇ ਹਨ, ਜਿਸ ਮਗਰੋਂ ਉਹ ਜਾਪਾਨ ਜਾਣਗੇ। ਇਸ ਗੱਲਬਾਤ ਤੋਂ ਪਹਿਲਾਂ ਜਰਮਨੀ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਯੂਕਰੇਨ ਵਿੱਚ ਤੁਰੰਤ ਗੋਲੀਬੰਦੀ ਲਈ ਆਸਵੰਦ ਹੈ ਤੇ ਉਹ ਭਾਰਤ, ਇਸ ਸੰਕਟ ਬਾਰੇ ਆਪਣੀ ਸਰਕਾਰ ਦਾ ਨਜ਼ਰੀਆ ਸਾਂਝਾ ਕਰਨ ਲਈ ਆਏ ਹਨ। ਉਨ੍ਹਾਂ ਰੂਸ ਖ਼ਿਲਾਫ਼ ਪਾਬੰਦੀਆਂ ਯਕੀਨੀ ਬਣਾਉਣ 'ਤੇ ਜ਼ੋਰ ਦਿੰਦਿਆਂ ਰੂਸੀ ਕਾਰਵਾਈ ਨੂੰ ਕੌਮਾਂਤਰੀ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਦੱਸਿਆ। ਸ੍ਰੀ ਡੋਵਾਲ ਵੱਲੋਂ ਪਲੌਟਨਰ ਨਾਲ ਗੱਲਬਾਤ ਬਾਰੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਨੇ ਭਾਰਤ ਵੱਲੋਂ ਕੌਮਾਂਤਰੀ ਨਿਆਂ ਤੇ ਸਾਰੇ ਮੁਲਕਾਂ ਦੀ ਇਲਾਕਾਈ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਕਰਦਿਆਂ ਕਿਸੇ ਵੀ ਵਿਵਾਦ ਦੇ ਸ਼ਾਂਤਮਈ ਹੱਲ ਸਬੰਧੀ ਆਪਣੀ ਵਿਚਾਰਧਾਰਾ 'ਤੇ ਜ਼ੋਰ ਦਿੱਤਾ। -ਪੀਟੀਆਈ



Most Read

2024-09-20 19:49:43