World >> The Tribune


ਗੱਲਬਾਤ ਸਕਾਰਾਤਮਕ ਪਰ ਰੂਸ ’ਤੇ ਭਰੋਸਾ ਨਹੀਂ: ਜ਼ੈਲੈਂਸਕੀ


Link [2022-03-31 08:34:04]



ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਹੈ ਕਿ ਰੂਸ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਹਾਂ-ਪੱਖੀ ਸੰਕੇਤ ਮਿਲੇ ਹਨ ਪਰ ਉਨ੍ਹਾਂ ਸੁਚੇਤ ਕੀਤਾ ਕਿ ਰੂਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਯੂਕਰੇਨ ਤੇ ਰੂਸ ਦੇ ਵਫ਼ਦਾਂ ਵਿਚਾਲੇ ਇਸਤਾੰਬੁਲ ਵਿੱਚ ਹੋਈ ਗੱਲਬਾਤ ਮਗਰੋਂ ਰੂਸ ਨੇ ਐਲਾਨ ਕੀਤਾ ਸੀ ਕਿ ਇਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਤੇ ਚਰਨੀਹੀਵ ਦੇ ਉੱਤਰੀ ਸ਼ਹਿਰ ਨੇੜੇ ਫ਼ੌਜੀ ਕਾਰਵਾਈ ਘਟਾਈ ਜਾਵੇਗੀ। ਇਸ ਤੋਂ ਪਹਿਲਾਂ ਅਮਰੀਕਾ ਤੇ ਹੋਰਾਂ ਨੇ ਰੂਸ ਦੇ ਐਲਾਨ 'ਤੇ ਖਦਸ਼ਾ ਪ੍ਰਗਟਾਇਆ ਸੀ। ਮੰਗਲਵਾਰ ਰਾਤ ਨੂੰ ਇੱਕ ਵੀਡੀਓ ਭਾਸ਼ਾਣ ਵਿੱਚ ਜ਼ੈਲੈਂਸਕੀ ਨੇ ਕਿਹਾ ਕਿ ਯੂਕਰੇਨ ਦੀਆਂ ਫ਼ੌਜਾਂ ਦੀ ਦਲੇਰਾਨਾ ਤੇ ਪ੍ਰਭਾਵਸ਼ਾਲੀ ਕਾਰਵਾਈਆਂ ਕਾਰਨ ਰੂਸ ਨੂੰ ਕੀਵ ਤੇ ਚਰਨੀਹੀਵ ਨੇੜੇ ਫ਼ੌਜਾਂ ਘਟਾਉਣ ਦਾ ਫ਼ੈਸਲਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਗੱਲਬਾਤ ਰਾਹੀਂ ਮਸਲੇ ਦੇ ਹੱਲ ਲਈ ਯਤਨ ਜਾਰੀ ਰੱਖੇਗਾ ਪਰ ਨਾਲ ਹੀ ਜ਼ੋਰ ਦਿੰਦਿਆਂ ਰੂਸ ਦੇ ਵਫ਼ਦ ਮੈਂਬਰਾਂ ਵੱਲੋਂ ਦਿੱਤੇ ਗਏ ਭਰੋਸੇ 'ਤੇ ਬੇਯਕੀਨੀ ਜ਼ਾਹਰ ਕੀਤੀ।



Most Read

2024-09-20 19:36:41