Breaking News >> News >> The Tribune


ਹਲਕੇ ਲੜਾਕੂ ਹੈਲੀਕਾਪਟਰ ਖ਼ਰੀਦਣ ਨੂੰ ਮਨਜ਼ੂਰੀ


Link [2022-03-31 05:35:17]



ਨਵੀਂ ਦਿੱਲੀ, 30 ਮਾਰਚ

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ (ਸੁਰੱਖਿਆ) ਨੇ ਅੱਜ ਦੇਸ਼ ਵਿਚ ਵਿਕਸਿਤ 15 ਹਲਕੇ ਲੜਾਕੂ ਹੈਲੀਕਾਪਟਰ ਖ਼ਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਹੈਲੀਕਾਪਟਰ 3,887 ਕਰੋੜ ਰੁਪਏ ਖ਼ਰਚ ਕੇ ਖ਼ਰੀਦੇ ਜਾਣਗੇ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਦਸ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਤੇ ਪੰਜ ਥਲ ਸੈਨਾ ਲਈ ਹੋਣਗੇ। ਇਨ੍ਹਾਂ ਹੈਲੀਕਾਪਟਰਾਂ ਦਾ 45 ਪ੍ਰਤੀਸ਼ਤ ਸਾਜ਼ੋ-ਸਾਮਾਨ ਭਾਰਤੀ ਹੈ ਤੇ ਇਨ੍ਹਾਂ ਦਾ ਨਿਰਮਾਣ ਐਚਏਐਲ ਵੱਲੋਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਚੀਨ ਵੱਲੋਂ ਮਿਲ ਰਹੀ ਚੁਣੌਤੀ ਕਾਰਨ ਤਿੰਨਾਂ ਸੈਨਾਵਾਂ ਦੇ ਵਿਸਤਾਰ ਦੀ ਯੋਜਨਾ ਤਹਿਤ ਇਹ ਹੈਲੀਕਾਪਟਰ ਖ਼ਰੀਦੇ ਜਾ ਰਹੇ ਹਨ। -ਪੀਟੀਆਈ



Most Read

2024-09-21 17:48:21