Breaking News >> News >> The Tribune


ਪਾਸਵਾਨ ਨੂੰ ਅਲਾਟ ਬੰਗਲਾ ਖਾਲੀ ਕਰਨ ਦਾ ਕੰਮ ਸ਼ੁਰੂ


Link [2022-03-31 05:35:17]



ਨਵੀਂ ਦਿੱਲੀ, 30 ਮਾਰਚ

ਲੋਕ ਸਭਾ ਮੈਂਬਰ ਚਿਰਾਗ ਪਾਸਵਾਨ ਨੇ ਆਪਣੇ ਮਰਹੂਮ ਪਿਤਾ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਅਲਾਟ ਹੋਇਆ ਬੰਗਲਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਬੰਗਲਾ ਖਾਲੀ ਕਰਾਉਣ ਲਈ ਅੱਜ ਕੇਂਦਰ ਸਰਕਾਰ ਦੀ ਇਕ ਟੀਮ ਦਿੱਲੀ ਦੇ ਜਨਪਥ ਇਲਾਕੇ 'ਚ ਪਹੁੰਚੀ। ਉਨ੍ਹਾਂ ਨੂੰ ਬੰਗਲਾ ਖਾਲੀ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਟੀਮ ਵਿਚ ਅਸਟੇਟ ਡਾਇਰੈਕਟੋਰੇਟ ਦੇ ਅਧਿਕਾਰੀ ਸਨ ਜੋ ਕਿ ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਅਧੀਨ ਹੈ।

ਜਾਇਦਾਦ 'ਚੋਂ ਅੱਜ ਫਰਨੀਚਰ ਤੇ ਹੋਰ ਸਾਮਾਨ ਨੂੰ ਟਰੱਕਾਂ ਵਿਚ ਲੱਦਿਆ ਗਿਆ। ਜਨਪਥ ਦਾ 12 ਨੰਬਰ ਬੰਗਲਾ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦਾ ਅਧਿਕਾਰਤ ਪਤਾ ਰਿਹਾ ਹੈ। ਇਹ ਬੰਗਲਾ ਕੇਂਦਰੀ ਮੰਤਰੀਆਂ ਲਈ ਰਾਖ਼ਵਾਂ ਹੈ ਤੇ ਇਸ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਮੌਤ ਮਗਰੋਂ ਚਿਰਾਗ ਪਾਸਵਾਨ ਤੇ ਉਨ੍ਹਾਂ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਵਿਚਾਲੇ ਤਕਰਾਰ ਹੋ ਗਿਆ ਸੀ। ਇਸ ਤੋਂ ਬਾਅਦ ਐਲਜੇਪੀ ਦੋ ਹਿੱਸਿਆਂ ਵਿਚ ਵੰਡੀ ਗਈ ਸੀ। ਦੋਵੇਂ ਹੀ ਐਲਜੇਪੀ ਲੀਡਰਸ਼ਿਪ 'ਤੇ ਆਪਣਾ ਹੱਕ ਜਤਾ ਰਹੇ ਹਨ। ਦੱਸਣਯੋਗ ਹੈ ਕਿ ਇਸੇ ਬੰਗਲੇ ਵਿਚ ਪਾਰਟੀ ਦੀਆਂ ਉੱਚ ਪੱਧਰੀ ਬੈਠਕਾਂ ਹੁੰਦੀਆਂ ਰਹੀਆਂ ਹਨ। ਰਾਮ ਵਿਲਾਸ ਪਾਸਵਾਨ ਦੀ ਅਕਤੂਬਰ 2020 ਵਿਚ 74 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। -ਪੀਟੀਆਈ



Most Read

2024-09-21 17:54:11