Breaking News >> News >> The Tribune


ਯੂਜੀਸੀ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮਾਪੇ ਗੁਆਉਣ ਵਾਲੇ ਬੱਚਿਆਂ ਲਈ ਉੱਚ ਸਿੱਖਿਆ ਸੰਸਥਾਵਾਂ ’ਚ ਵਾਧੂ ਸੀਟ ਤਿਆਰ ਕਰਨ ਦੀ ਹਦਾਇਤ


Link [2022-03-30 19:55:09]



ਨਵੀਂ ਦਿੱਲੀ, 30 ਮਾਰਚ

ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਸਾਰੀਆਂ ਯੂਨੀਵਰਸਿਟੀਆਂ ਦੇ ਉੱਪ ਕੁਲਪਤੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਬੱਚਿਆਂ ਲਈ ਵਾਧੂ ਸੀਟ ਤਿਆਰ ਕਰਨ ਲਈ ਆਖਿਆ ਹੈ, ਜਿਨ੍ਹਾਂ ਦੇ ਮਾਪਿਆਂ ਦੀ ਕਰੋਨਾ ਮਹਾਮਾਰੀ ਦੌਰਾਨ ਮੌਤ ਹੋ ਗਈ ਸੀ। ਯੂਜੀਸੀ ਨੇ ਕਿਹਾ ਹੈ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇਸ਼ ਭਰ ਵਿੱਚ ਅਜਿਹੇ ਬੱਚਿਆਂ ਦੀ ਪਛਾਣ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਸਕੇ। ਪੱਤਰ ਮੁਤਾਬਕ, 'ਇਨ੍ਹਾਂ ਬੱਚਿਆਂ ਨੂੰ ਮੰਤਰਾਲੇ ਵੱਲੋਂ ਪੀਐੱਮ ਕੇਅਰਸ ਫਾਰ ਚਿਲਡਰਨ ਸਕੀਮ, 2021 ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ (ਐੱਚਈਆਈ) ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਉਹ (ਬੱਚੇ) ਯੋਗ ਪਾਤਰ ਹੋਣ, ਅਜਿਹੇ ਬੱਚਿਆਂ ਨੂੰ ਉਨ੍ਹਾਂ ਦੀ ਉੱਚ ਸਿੱਖਿਆ ਪੂੁਰੀ ਕਰਨ ਲਈ ਐਡਜਸਟ ਕਰਨ ਵਾਸਤੇ ਵਾਧੂੁ ਸੀਟ ਤਿਆਰ ਕੀਤੀ ਜਾਵੇ।'' -ਪੀਟੀਆਈ



Most Read

2024-09-21 17:39:30