Breaking News >> News >> The Tribune


ਹਿੰਸਾ ਦਾ ਦੋਸ਼ ਸਾਬਿਤ ਹੋਣ ਤੋਂ ਬਿਨਾਂ ਐੱਨਆਈਏ ਮੈਨੂੰ ਅਤਿਵਾਦੀ ਨਹੀਂ ਕਹਿ ਸਕਦੀ: ਤੈਲਤੁੰਬੜੇ


Link [2022-03-30 19:55:09]



ਮੁੰਬਈ, 30 ਮਾਰਚ

ਐਲਗਾਰ ਪਰਿਸ਼ਦ-ਮਾਓਵਾਦੀ ਸਬੰਧ ਮਾਮਲੇ ਵਿੱਚ ਮੁਲਜ਼ਮ ਆਨੰਦ ਤੈਲਤੁੰਬਡੇ ਨੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਨ੍ਹਾਂ ਨੂੰ ਪ੍ਰਤੱਖ ਰੂਪ ਵਿੱਚ ਹਿੰਸਾ ਦੇ ਅਪਰਾਧ ਲਈ ਜ਼ਿੰਮੇਵਾਰ ਠਹਿਰਾਏ ਬਿਨਾਂ ਹੀ ਅਤਿਵਾਦੀ ਕਰਾਰ ਦੇ ਦਿੱਤਾ ਹੈ। ਤੈਲਤੁੰਬੜੇ ਦੇ ਵਕੀਲ ਮਿਹਰ ਦੇਸਾਈ ਨੇ ਹਾਈ ਕੋਰਟ ਵਿੱਚ ਦੱਸਿਆ ਕਿ ਐੱਨਆਈਏ ਨੇ ਇਸ ਮਾਮਲੇ ਵਿੱਚ ਆਪਣੇ ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਤੈਲਤੁੰਬੜੇ ਅਤਿਵਾਦੀ ਸੰਗਠਨਾਂ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਦਹਿਸ਼ਤੀ ਸਰਗਰਮੀਆਂ ਨੂੰ ਉਕਸਾਇਆ ਅਤੇ ਬੜ੍ਹਾਵਾ ਦਿੱਤਾ ਸੀ। ਜਦਕਿ ਦੋਸ਼ ਪੱਤਰ ਵਿੱਚ ਤੈਲਤੁੰਬੜੇ ਉੱਤੇ ਹਿੰਸਾ ਦੇ ਕਿਸੇ ਵੀ ਅਪਰਾਧ ਲਈ ਸਿੱਧਾ ਦੋਸ਼ ਨਹੀਂ ਲਾਇਆ ਗਿਆ ਸੀ। ਵਕੀਲ ਦੇਸਾਈ ਨੇ ਤੈਲਤੁੰਬੜੇ ਲਈ ਜ਼ਮਾਨਤ ਦੀ ਮੰਗ ਕਰਦਿਆਂ ਜਸਟਿਸ ਐੱਸ.ਬੀ. ਸ਼ੁਕਰੇ ਤੇ ਜਸਟਿਸ ਜੀ.ਏ. ਸਨਪ ਦੇ ਬੈਂਚ ਨੂੰ ਕਿਹਾ ਕਿ ਕਿਸੇ ਨੂੰ ਅਤਿਵਾਦੀ ਆਖਣਾ, ਹਿੰਸਾ ਵਾਲੀ ਕਾਰਵਾਈ ਮੰਨੀ ਜਾਣੀ ਚਾਹੀਦੀ ਹੈ। ਦੇਸਾਈ ਨੇ ਕਿਹਾ, ''ਮੇਰਾ ਤਰਕ ਹੈ ਕਿ ਇੱਕ ਅਤਿਵਾਦੀ ਸਰਗਰਮੀ ਵਿੱਚ ਕਿਸੇ ਤਰ੍ਹਾਂ ਦੀ ਹਿੰਸਾ ਸ਼ਾਮਲ ਹੁੰਦੀ ਹੈ। ਇਹ ਐੱਨਆਈਏ ਦੇ ਦੋਸ਼ ਪੱਤਰ ਵਿੱਚ ਨਹੀਂ ਹੈ ਕਿ ਤੈਲਤੁੰਬੜੇ ਕਿਸੇ ਤਰ੍ਹਾਂ ਹਿੰਸਾ ਵਿੱਚ ਸ਼ਾਮਲ ਸਨ। ਅਜਿਹੀ ਸਥਿਤੀ ਵਿੱਚ ਐੱਨਆਈਏ ਇਹ ਨਹੀਂ ਕਹਿ ਸਕਦੀ ਕਿ ਤੈਲਤੁੰਬੜੇ ਇੱਕ ਅਤਿਵਾਦੀ ਹੈ।'' ਅਦਾਲਤ ਵੱਲੋਂ ਆਨੰਦ ਤੈਲਤੁੰਬੜੇ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਵੀਰਵਾਰ ਨੂੰ ਵੀ ਜਾਰੀ ਰੱਖੀ ਜਾਵੇਗੀ। -ਪੀਟੀਆਈ



Most Read

2024-09-21 17:43:18